ਚੋਰਾਂ ਵੱਲੋਂ ਬੈਂਕ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼, ਸੁਰੱਖਿਆ ਸਾਈਰਨ ਵੱਜਣ ''ਤੇ ਭੱਜੇ

11/04/2020 10:47:05 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਚੋਰਾਂ ਨੇ 2 ਨਵੰਬਰ ਦੀ ਦੇਰ ਰਾਤ ਪਿੰਡ ਪੁਲ ਪੁਖਤਾ ਨੇੜੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ 'ਚ ਸੰਨ੍ਹ ਲਾਉਣ ਦੀ ਕੋਸਿਸ਼ ਕੀਤੀ ਹੈ, ਹਾਲਾਂਕਿ ਬੈਂਕ ਦੇ ਸੈਂਸਰ ਵਾਲੇ ਸੁਰੱਖਿਆ ਸਾਇਰਨ ਵੱਜਣ ਕਾਰਨ ਚੋਰ ਬੈਂਕ ਦਾ ਨੁਕਸਾਨ ਕੀਤੇ ਭੱਜ ਨਿਕਲੇ। ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਅੱਜ ਬੈਂਕ ਬਰਾਂਚ ਮੈਨੇਜਰ ਜਸਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਮਿਆਣੀ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪਤੀ ਦੇ ਨਾਜਾਇਜ਼ ਸੰਬੰਧਾਂ ਨੂੰ ਜਾਣ ਪਤਨੀ ਨੇ ਖੋਹਿਆ ਆਪਾ, ਦੁਖੀ ਹੋ ਕੀਤਾ ਹੈਰਾਨੀਜਨਕ ਕਾਰਾ

ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਸ਼ਾਖਾ ਦੇ ਮੈਨੇਜਰ ਨੇ ਦੱਸਿਆ ਕਿ 3 ਨਵੰਬਰ ਦੀ ਸਵੇਰ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਪਤਾ ਚੱਲਿਆ। ਚੋਰਾਂ ਨੇ ਬੈਂਕ ਦੇ ਪਿਛਲੇ ਪਾਸਿਓਂ ਕੰਧ ਤੋੜ ਕੇ ਬਾਥਰੂਮ ਰਾਹੀਂ ਅੰਦਰ ਦਾਖਿਲ ਹੋਣ ਦੀ ਕੋਸਿਸ਼ ਕੀਤੀ ਪਰ ਉਹ ਸਾਇਰਨ ਵੱਜਣ 'ਤੇ ਫਰਾਰ ਹੋ ਗਏ। ਮੈਨੇਜਰ ਮੁਤਾਬਿਕ ਬੈਂਕ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਐੱਸ. ਆਈ. ਸਾਹਿਲ ਚੌਧਰੀ ਜਾਂਚ 'ਚ ਜੁਟੇ ਹੋਏ ਹਨ। 

ਇਹ ਵੀ ਪੜ੍ਹੋ​​​​​​​: ਚੰਡੀਗੜ੍ਹ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਦਾਖ਼ਲ ਹੋ ਬੀਬੀ ਨੇ ਕੁੜੀ ਦਾ ਸ਼ਰੇਆਮ ਚਾੜ੍ਹਿਆ ਕੁਟਾਪਾ

shivani attri

This news is Content Editor shivani attri