ਬਹਾਦਰਪੁਰ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ

10/17/2018 1:43:27 AM

ਹੁਸ਼ਿਆਰਪੁਰ,   (ਜ.ਬ.)-  ਮੁਹੱਲਾ ਬਹਾਦਰਪੁਰ ਦੇ ਗੁਲਮੋਹਰ ਪਾਰਕ ’ਚ ਨਗਰ ਨਿਗਮ ਵੱਲੋਂ ਕਮਰੇ ਦਾ ਨਿਰਮਾਣ ਸ਼ੁਰੂ ਕਰਵਾਉਣ ਦੇ ਰੋਸ 
ਵਜੋਂ ਮੁਹੱਲਾ ਵਾਸੀਆਂ ਨੇ ਅੱਜ ਨਗਰ ਨਿਗਮ ਖਿਲਾਫ਼ ਰੋਸ ਮੁਜ਼ਾਹਰਾ ਕਰ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਸੁਦੇਸ਼, ਸਨੇਹ ਲਤਾ, ਪ੍ਰਕਾਸ਼ ਸੈਣੀ, ਰੇਣੂ ਸੂਦ, ਰਜਿੰਦਰ ਕੌਰ, ਮਨਜੀਤ ਕੌਰ, ਸੁਮਨ, ਕਮਲੇਸ਼, ਰਜਿੰਦਰ, ਰਵਿੰਦਰ ਕੁਮਾਰੀ, ਬਿਮਲਾ ਦੇਵੀ ਤੇ ਜਤਿੰਦਰ ਪਾਲ, ਹਰੀ ਦੇਵ, ਪੰਕਜ, ਗੌਰਵ ਗੋਰਾ, ਰਜਤ, ਵਿਕਾਸ, ਜੌਨੀ, ਰਾਜਾ ਸੈਣੀ ਆਦਿ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਪਾਰਕ  ’ਚ ਪਹਿਲਾਂ ਹੀ ਨਸ਼ੇਡ਼ੀ ਘੁੰਮਦੇ ਫਿਰਦੇ ਰਹਿੰਦੇ ਹਨ। ਪਾਰਕ ’ਚ ਕਮਰੇ ਦਾ ਨਿਰਮਾਣ ਹੋਣ ਨਾਲ ਇਥੇ ਸਮਾਜ ਵਿਰੋਧੀ ਅਨਸਰਾਂ ਦਾ ਜਮਘਟਾ ਹੋਰ ਵੀ ਵਧ ਜਾਵੇਗਾ। ਉਨ੍ਹਾਂ ਕਿਹਾ ਕਿ ਕਮਰੇ ਦੇ ਨਿਰਮਾਣ ਲਈ ਇਥੇ 3-4 ਦਰੱਖ਼ਤਾਂ ਵੀ  ਕੱਟੇ  ਗਏ ਹਨ। 
ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਾਤਾਵਰਣ ਨੂੰ ਬਡ਼੍ਹਾਵਾ ਦੇਣ ਲਈ ਪੌਦੇ ਲਾਉਣ ’ਤੇ ਜ਼ੋਰ ਦੇ ਰਹੀ ਹੈ ਪਰ ਦੂਜੇ ਵਾਸੇ ਪਹਿਲਾਂ ਤੋਂ ਲੱਗੇ ਦਰੱਖ਼ਤਾਂ ਨੂੰ ਕੱਟਿਆ ਜਾ ਰਿਹਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਉਚਿਤ ਨਹੀਂ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਰਕ ਵਿਚ ਕਮਰੇ ਦਾ ਨਿਰਮਾਣ ਕਾਰਜ ਨਾ ਰੋਕਿਆ ਗਿਆ ਤਾਂ ਉਹ ਸੰਘਰਸ਼ ਤੇਜ਼ ਕਰ ਕੇ ਇਲਾਕਾ ਕੌਂਸਲਰ ਤੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਧਰਨੇ ਸ਼ੁਰੂ ਕਰ ਦੇਣਗੇ।