ਨਹਿਰ ''ਚੋਂ ਮਿਲੇ ਭਰੂਣ ਨੂੰ ਲੈ ਕੇ ਪੋਸਟਮਾਰਟਮ ''ਚ ਹੋਇਆ ਇਹ ਖੁਲਾਸਾ

11/19/2019 5:35:34 PM

ਜਲੰਧਰ (ਵਰੁਣ)— ਸੰਜੇ ਗਾਂਧੀ ਨਗਰ ਤੋਂ ਨਿਕਲਣ ਵਾਲੀ ਨਹਿਰ ਤੋਂ ਮਿਲਿਆ ਭਰੂਣ ਬੱਚੀ ਦਾ ਨਹੀਂ ਸਗੋਂ ਬੱਚੇ ਦਾ ਨਿਕਲਿਆ ਹੈ। ਇਹ ਖੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਭਰੂਣ 4 ਤੋਂ 5 ਮਹੀਨੇ ਦਾ ਸੀ। ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਕਰ ਕੇ ਡੀ. ਐੱਨ. ਏ. ਟੈਸਟ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਭਰੂਣ ਨੂੰ ਸੁੱਟਣ ਵਾਲੇ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਪੁਲਸ ਦਾ ਕਹਿਣਾ ਹੈ ਕਿ ਜਿੰਨੀ ਵੀ ਸੀ. ਸੀ. ਟੀ. ਵੀ . ਫੁਟੇਜ ਖੰਗਾਲੀ ਗਈ ਉਸ ਵਿਚ ਕੁੱਝ ਨਹੀਂ ਮਿਲਿਆ। ਕੈਮਰੇ ਦੂਰ ਹੋਣ ਕਾਰਣ ਵੀਡੀਓ ਵੀ ਕਲੀਅਰ ਨਹੀਂ ਹੈ। ਦੱਸ ਦੇਈਏ ਕਿ 11 ਨਵੰਬਰ ਦੀ ਦੁਪਹਿਰ ਨੂੰ ਸੰਜੇ ਗਾਂਧੀ ਨਗਰ ਤੋਂ ਨਿਕਲਣ ਵਾਲੀ ਸੁੱਕੀ ਨਹਿਰ 'ਚ ਲਿਫਾਫੇ ਵਿਚ 4-5 ਮਹੀਨੇ ਦਾ ਭਰੂਣ ਮਿਲਿਆ ਸੀ। ਭਰੂਣ ਪਹਿਲਾਂ ਬੱਚੀ ਦਾ ਦੱਸਿਆ ਗਿਆ ਸੀ। ਪੁਲਸ ਨੇ ਭਰੂਣ ਮਿਲਣ ਤੋਂ ਬਾਅਦ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਸੀ।

shivani attri

This news is Content Editor shivani attri