ਗਰਮ ਦਾਲ ਦੇ ਪਤੀਲੇ ਦੀ ਲਪੇਟ ''ਚ ਆ ਕੇ ਮਾਸੂਮ ਬੱਚਾ ਝੁਲਸਿਆ

07/16/2019 1:13:52 PM

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਫਗਵਾੜਾ ਰੋਡ ਸਥਿਤ ਪੁਰਹੀਰਾਂ ਵਿਖੇ ਅੱਜ ਸਵੇਰੇ ਗਰਮ ਦਾਲ ਦੇ ਪਤੀਲੇ ਦੀ ਲਪੇਟ 'ਚ ਆ ਕੇ 2 ਸਾਲਾ ਮਾਸੂਮ ਬੱਚਾ ਕਾਰਤਿਕ ਗੰਭੀਰ ਰੂਪ 'ਚ ਝੁਲਸ ਗਿਆ। ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ। ਡਿਊਟੀ 'ਤੇ ਤਾਇਨਾਤ ਮੈਡੀਕਲ ਸਟਾਫ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਹੈ। ਡਾਕਟਰਾਂ ਅਨੁਸਾਰ ਬੱਚਾ 30 ਫੀਸਦੀ ਝੁਲਸ ਗਿਆ ਹੈ।

ਖੇਡਦੇ ਸਮੇਂ ਅਚਾਨਕ ਆਇਆ ਪਤੀਲੇ ਦੀ ਲਪੇਟ 'ਚ 
ਸਿਵਲ ਹਸਪਤਾਲ ਵਿਖੇ ਕਾਰਤਿਕ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰ ਸਮੇਂ ਘਰ ਦੇ ਬਾਹਰ ਹੀ ਚੁੱਲ੍ਹੇ 'ਤੇ ਖਾਣਾ ਬਣਾਉਂਦੇ ਸਮੇਂ ਕਾਰਤਿਕ ਅਚਾਨਕ ਖੇਡਦੇ ਹੋਏ ਉਥੇ ਪਹੁੰਚ ਗਿਆ ਅਤੇ ਦਾਲ ਵਾਲੇ ਗਰਮ ਪਤੀਲੇ ਨੂੰ ਹੱਥ ਲਗਾ ਦਿੱਤਾ। ਇਸ ਦੌਰਾਨ ਗਰਮ ਦਾਲ ਕਾਰਤਿਕ ਦੇ ਪੇਟ, ਹੱਥ ਅਤੇ ਪੈਰ 'ਤੇ ਡਿੱਗ ਜਾਣ ਨਾਲ ਉਹ ਜ਼ਖਮੀ ਹੋ ਗਿਆ।

shivani attri

This news is Content Editor shivani attri