ਅਟਾਰੀ ਬਾਜ਼ਾਰ ਦੇ ਕਾਰੋਬਾਰੀਆਂ ਨੇ ਰੱਖੜੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ

07/29/2020 4:33:57 PM

ਜਲੰਧਰ (ਖੁਰਾਣਾ)— ਅਟਾਰੀ ਬਾਜ਼ਾਰ ਅਤੇ ਨੇੜਲੇ ਇਲਾਕੇ ਦੀ ਅਗਵਾਈ ਕਰਨ ਵਾਲੀ ਹੋਲਸੇਲ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਇਕ ਮੀਟਿੰਗ ਮੰਗਲਵਾਰ ਪ੍ਰਧਾਨ ਰਾਜੇਸ਼ ਕਪੂਰ ਅਤੇ ਲਾਈਫ ਟਾਈਮ ਚੇਅਰਮੈਨ ਤਰਸੇਮ ਜੈਨ ਦੀ ਅਗਵਾਈ 'ਚ ਹੋਈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਿਸ ਤਰ੍ਹਾਂ ਰੱਖੜੀ ਦੇ ਤਿਉਹਾਰ ਕਾਰਨ ਇਕ ਦਿਨ ਪਹਿਲਾਂ ਭਾਵ 2 ਅਗਸਤ ਨੂੰ ਮਠਿਆਈ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸੇ ਤਰਜ਼ 'ਤੇ ਮਨਿਆਰੀ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਰਾਕੇਸ਼ ਬਾਹਰੀ, ਅੰਕੁਸ਼ ਅਰੋੜਾ, ਅਮਰਜੀਤ ਸਿੰਘ, ਰਾਜੇਸ਼ ਕੋਹਲੀ, ਸਚਿਨ ਜੱਗੀ, ਰਾਜੇਸ਼ ਅਗਰਵਾਲ  ਅਤੇ ਰੋਹਿਤ ਬਾਹਰੀ ਆਦਿ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਨਾਲ ਸਬੰਧਤ ਕਈ ਆਈਟਮਾਂ ਦਾ ਵਧੇਰੇ ਦੁਕਾਨਦਾਰਾਂ ਨੇ ਸਟਾਕ ਜਮ੍ਹਾ ਕਰ ਰੱਖਿਆ ਹੈ, ਜੋ ਅਗਲੇ ਸਾਲ ਤੱਕ ਨਾ ਸਿਰਫ ਖਰਾਬ ਹੋ ਜਾਵੇਗਾ, ਸਗੋਂ ਆਊਟ ਆਫ ਫੈਸ਼ਨ ਹੋਣ ਦਾ ਖਤਰਾ ਹੈ। ਇਸ ਲਈ ਕਾਰੋਬਾਰੀਆਂ ਦੇ ਹਿੱਤ ਨੂੰ ਧਿਆਨ 'ਚ ਰੱਖਦਿਆਂ ਐਤਵਾਰ ਨੂੰ ਮਨਿਆਰੀ ਦੀਆਂ ਦੁਕਾਨਾਂ ਖੋਲ੍ਹਣ ਦਿੱਤੀਆਂ ਜਾਣ। ਇਸ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ।

shivani attri

This news is Content Editor shivani attri