ਰਾਹੋਂ ਵਿਖੇ ਦਿਨ-ਦਿਹਾੜੇ ਘਰ ''ਚ ਦਾਖ਼ਲ ਹੋ ਕੇ ਮਾਂ-ਪੁੱਤ ''ਤੇ ਕੀਤਾ ਹਮਲਾ, ਪਾੜ ਦਿੱਤੇ ਸਿਰ

02/05/2024 5:48:40 PM

ਰਾਹੋਂ (ਪ੍ਰਭਾਕਰ)- ਮਾਛੀਵਾੜਾ ਰੋਡ ਰਾਹੋਂ ਦੇ ਸ਼ਮਸ਼ਾਨਘਾਟ ਦੀ ਬੈੱਕ ਸਾਈਡ ’ਤੇ ਕਾਲੋਨੀ ਵਿੱਚ ਸੂਰ ਫਾਰਮ ਬਣਾ ਕੇ ਰਹਿ ਰਹੇ ਇਕ ਮਾਂ-ਪੁੱਤ ਨੂੰ ਘਰ ’ਚ ਵੜ ਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਾਛੀਵਾੜਾ ਰੋਡ ਕਾਲੋਨੀ ’ਚ ਰਹਿ ਰਹੇ ਕਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਇਕ ਔਰਤ ਦੇ ਨਾਲ ਤਿੰਨ ਵਿਅਕਤੀਆਂ ਨੇ ਇਨ੍ਹਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਅਤੇ ਮੇਰੀ ਭੈਣ ਜੋਤੀ ਜੋਕਿ ਗਰਭਵਤੀ ਸੀ, ਉਸ ਨੂੰ ਧੱਕਾ ਮਾਰਿਆ ਅਤੇ ਉਸ ਦੇ ਢਿੱਡ ਵਿਚ ਕੂਹਣੀਆਂ ਵੀ ਮਾਰੀਆਂ।

ਇੰਨੇ ਨੂੰ ਮੈਂ ਅੰਦਰੋਂ ਆ ਗਿਆ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੀ ਮਾਂ ਬਲਜੀਤ ਕੌਰ ਦੇ ਸਿਰ ’ਚ ਇੱਟਾਂ ਨਾਲ ਹਮਲਾ ਕਰ ਦਿੱਤਾ। ਮੇਰਾ ਅਤੇ ਮੇਰੀ ਮਾਂ ਦੇ ਸਿਰ ਪਾੜ ਦਿੱਤਾ। ਸਾਨੂੰ ਗੁਆਂਢੀਆਂ ਨੇ ਚੱਕ ਕੇ ਸਿਵਲ ਹਸਪਤਾਲ ਰਾਹੋਂ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਜਿੱਥੇ ਡਾਕਟਰ ਵੱਲੋਂ ਉਨ੍ਹਾਂ ਦੇ ਸਿਰ ’ਚ ਟਾਂਕੇ ਲਾਏ ਗਏ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਨ-ਦਿਹਾੜੇ ਸਾਡੇ ਘਰ ਵਿਚ ਵੜ ਕੇ ਸਾਡੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

shivani attri

This news is Content Editor shivani attri