ਇਤਰਾਜ਼ਯੋਗ ਹਾਲਤ ''ਚ ਫੜੀ ਪਤਨੀ, ਪ੍ਰੇਮੀ ਨੇ ਚਾਕੂ ਨਾਲ ਕੀਤਾ ਪਤੀ ''ਤੇ ਹਮਲਾ

06/24/2019 12:39:17 PM

ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਸਦਰ ਨਵਾਂਸ਼ਹਿਰ ਅਧੀਨ ਪੈਂਦੇ ਇਕ ਪਿੰਡ 'ਚ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜੇ ਜਾਣ 'ਤੇ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਸਹਾਇਤਾ ਨਾਲ ਉਸ ਦੇ ਪਤੀ ਨੂੰ ਚਾਕੂ ਨਾਲ ਜ਼ਖਮੀ ਕਰਕੇ ਭੱਜਣ ਦੇ ਦੋਸ਼ ਹੇਠ ਪੁਲਸ ਨੇ ਮਹਿਲਾ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਕਰੀਬ 5-6 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਘਰ 1 ਲੜਕਾ ਪੈਦਾ ਹੋਇਆ, ਜਿਸ ਦੀ ਉਮਰ ਹੁਣ ਕਰੀਬ 4 ਸਾਲ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਮੁਨੀਸ਼ ਕੁਮਾਰ ਨਾਮ ਦੇ ਲੜਕੇ ਨਾਲ ਦੋਸਤਾਨਾ ਸੰਬੰਧ ਸਨ, ਜਿਸ ਸੰਬੰਧੀ ਉਸ ਦੇ ਪਰਿਵਾਰ ਨੇ ਉਸ ਦੀ ਪਤਨੀ ਅਤੇ ਉਕਤ ਨੌਜਵਾਨ ਨੂੰ ਕਈ ਵਾਰ ਸਮਝਾਇਆ ਸੀ। ਉਸ ਨੇ ਦੱਸਿਆ ਬੀਤੇ ਦਿਨੀਂ ਉਸ ਦੇ ਸਮੇਤ ਉਸ ਦਾ ਪੂਰਾ ਪਰਿਵਾਰ ਰਾਤ ਨੂੰ ਬਰਾਂਡੇ 'ਚ ਸੌਂ ਗਿਆ ਸੀ। ਜਦੋਂ ਉਸ ਦੀ ਪਤਨੀ ਉਸ ਦੇ ਲੜਕੇ ਨਾਲ ਬੈੱਡਰੂਮ 'ਚ ਸੁੱਤੀ ਸੀ।

ਉਸ ਨੇ ਦੱਸਿਆ ਕਿ ਸਵੇਰੇ ਤੜਕਸਾਰ 3 ਵਜੇ ਜਦੋਂ ਉਹ ਉੱਠਿਆ ਤਾਂ ਉਸ ਨੇ ਬੈੱਡਰੂਮ 'ਚ ਜਾ ਕੇ ਦੇਖਿਆ ਕਿ ਪਤਨੀ ਉਕਤ ਲੜਕੇ ਮੁਨੀਸ਼ ਨਾਲ ਇਤਰਾਜ਼ਯੋਗ ਹਾਲਤ 'ਚ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਮੁਨੀਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਤਨੀ ਨੇ ਉਸਦੀਆਂ ਬਾਹਾਂ ਫੜ ਲਈਆਂ, ਜਦੋਂ ਕਿ ਮੁਨੀਸ਼ ਨੇ ਉਸ ਉਅਤੇ ਚਾਕੂ ਨਾਲ 2 ਜਗ੍ਹਾ 'ਤੇ ਵਾਰ ਕਰਕੇ ਉੱਥੋਂ ਭੱਜ ਗਿਆ। ਉਸ ਨੇ ਦੱਸਿਆ ਕਿ ਚਾਕੂ ਲੱਗਣ ਨਾਲ ਉਸ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਹੋਣਾ ਪਿਆ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਸ਼ਿਕਾਇਤਕਰਤਾ ਦੀ ਪਤਨੀ ਅਤੇ ਉਸ ਦੇ ਦੋਸਤ ਮੁਨੀਸ਼ ਕੁਮਾਰ ਦੇ ਖਿਲਾਫ ਧਾਰਾ 324, 457, 497, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਪ੍ਰੇਮਪਾਲ ਨੇ ਦੱਸਿਆ ਕਿ ਆਰੋਪੀਆਂ ਨੂੰ ਗਿਰਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

shivani attri

This news is Content Editor shivani attri