ਖੇਡਾਂ ਵਤਨ ਪੰਜਾਬ ਦੀਆਂ : ਟਾਂਡਾ ਵਿਖੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ ਹੋਏ ਸੰਪੰਨ

09/16/2022 4:13:32 PM

ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ) : ਸੂਬਾ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਤਹਿਤ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਦੀ ਗਰਾਊਂਡ ’ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲੇ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਕਰਵਾਏ ਗਏ ਇਨ੍ਹਾਂ 4 ਦਿਨਾ ਮੁਕਾਬਲਿਆਂ ਦੇ ਅੰਤਿਮ ਦਿਨ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਪ੍ਰਾਪਤ ਕੀਤੀਆਂ । ਅੱਜ ਮੁਕਾਬਲਿਆਂ ਦੌਰਾਨ ਐਡੀਸ਼ਨਲ ਐੱਸ. ਐੱਚ. ਓ. ਟਾਂਡਾ ਪਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ । ਅੱਜ ਦੇ ਹੋਏ ਮੁਕਾਬਲਿਆਂ ’ਚ ਡਿਸਕਸ ਥ੍ਰੋਅ ਅੰਡਰ  21 ਲੜਕਿਆਂ ਦੇ ਵਰਗ ’ਚ ਟਾਂਡਾ ਦੇ ਅਭੈ ਕੁਮਾਰ ਨੇ ਪਹਿਲਾ ਅਤੇ ਮੁਕੇਰੀਆਂ ਦੇ ਭੁਪਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ , ਅੰਡਰ  21-40 ਔਰਤਾਂ ਦੇ ਵਰਗ ’ਚ ਮੁਕੇਰੀਆਂ ਦੀ ਹਰਮਨਪ੍ਰੀਤ ਕੌਰ ਨੇ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ,  ਅੰਡਰ  21-40 ਔਰਤਾਂ ਦੇ ਵਰਗ ’ਚ ਹੁਸ਼ਿਆਰਪੁਰ ਦੀ ਇੰਦਰਜੀਤ ਕੌਰ ਨੇ ਪਹਿਲਾ ਅਤੇ ਮੁਕੇਰੀਆਂ ਦੀ ਹਰਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ

ਇਸੇ ਤਰ੍ਹਾਂ ਅੰਡਰ 14 ਲੜਕੀਆਂ ਦੇ ਵਰਗ ’ਚ ਟਾਂਡਾ ਦੀ ਪਲਕ ਚੌਹਾਨ ਨੇ ਪਹਿਲਾ ਅਤੇ ਹੁਸ਼ਿਆਰਪੁਰ ਦੀ ਕੋਮਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕਿਆਂ ਦੇ ਵਰਗ ’ਚ ਹੁਸ਼ਿਆਰਪੁਰ ਦੇ ਬਲਜੀਤ ਸਿੰਘ ਸੈਣੀ ਨੇ ਪਹਿਲਾ ਅਤੇ  ਹੁਸ਼ਿਆਰਪੁਰ ਦੇ ਦਿਵਿਆਂਸ਼ੂ ਨੇ ਦੂਸਰਾ ਸਥਾਨ ਹਾਸਲ ਕੀਤਾ, ਅੰਡਰ 19 ਲੜਕੀਆਂ ਦੇ ਵਰਗ ’ਚ ਟਾਂਡਾ ਦੀ ਸੀਮਾ ਨੇ ਪਹਿਲਾ ਅਤੇ ਹੁਸ਼ਿਆਰਪੁਰ ਦੀ ਕੋਮਲਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ, ਅੰਡਰ  21 ਲੜਕੀਆਂ ਦੇ ਵਰਗ ’ਚ ਟਾਂਡਾ ਦੀ ਮੁਸਕਾਨ ਨੇ ਪਹਿਲਾ ਅਤੇ ਹੁਸ਼ਿਆਰਪੁਰ ਦੀ ਹਰਨੂਰ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ । ਇਸ ਮੌਕੇ ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਜੇਤੂ ਖਿਡਾਰੀ ਹੁਣ ਪੰਜਾਬ ਪੱਧਰੀ ਮੁਕਾਬਲਿਆਂ ’ਚ ਹਿੱਸਾ ਲੈਣਗੇ। ਇਸ ਮੌਕੇ ਕਮਾਂਡੈਂਟ ਕਮਲਦੀਪ ਸਿੰਘ, ਕੋਚ ਕੁਲਵੰਤ ਸਿੰਘ, ਕੋਚ ਪ੍ਰਦੀਪ ਕੁਮਾਰ, ਕੋਚ ਕੁਲਦੀਪ ਕੁਮਾਰ,, ਕੋਚ ਬਲਵੀਰ ਸਿੰਘ, ਓਂਕਾਰ ਸਿੰਘ ਧੁੱਗਾ, ਪ੍ਰਦੀਪ ਵਿਰਲੀ, ਸਰਬਜੀਤ ਕੌਰ , ਰਾਜਵਿੰਦਰ ਕੌਰ, ਰਾਮਲਾਲ, ਗੁਰਚਰਨ ਸਿੰਘ, ਮਲਕੀਤ ਸਿੰਘ ਸੋਢੀ, ਡਾ. ਸੋਹਣ ਸਿੰਘ, ਰੇਸ਼ਮ ਸਿੰਘ, ਰਜਨੀ ਬਾਲਾ ਆਦਿ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆ

Manoj

This news is Content Editor Manoj