ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਦੀ ਡਾਕਟਰ ਖਿਲਾਫ ਕੀਤੀ ਡੀਸੀ ਨੂੰ ਸ਼ਿਕਾਇਤ

02/12/2019 7:56:49 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਸੀਟੂ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਗਾਇਨੀ ਸਪੈਸ਼ਲਿਟ ਡਾ. ਹਰਪ੍ਰੀਤ ਕੌਰ ਖਿਲਾਫ ਇਕ ਸ਼ਿਕਾਇਤ ਪੱਤਰ ਦਿੱਤਾ ਗਿਆ। ਜਿਸ 'ਚ ਦੱਸਿਆ ਗਿਆ ਕਿ ਡਾ. ਹਰਪ੍ਰੀਤ ਕੌਰ ਵਲੋਂ ਉਨ੍ਹਾਂ ਨਾਲ ਹਰ ਰੋਜ਼ ਦੁਰਵਿਹਾਰ ਕੀਤਾ ਜਾਂਦਾ ਹੈ ਤੇ ਗਰੀਬ ਔਰਤਾਂ ਦੀ ਡਿਲੀਵਰੀ ਆਪਣੇ ਨਿੱਜੀ ਕਲੀਨਿਕ 'ਚ ਕਰਵਾਉਣ ਲਈ ਉਨ੍ਹਾਂ ਨੂੰ ਮਜਬੂਰ ਕਰਦੇ ਹਨ। ਆਸ਼ਾ ਵਰਕਰਾਂ ਨੇ ਸ਼ਿਕਾਇਤ ਪੱਤਰ 'ਚ ਕਿਹਾ ਉਨ੍ਹਾਂ ਨੇ ਇਸ ਬਾਰੇ ਕਈ ਵਾਰ ਆਪਣੀ ਯੂਨੀਅਨ ਵੱਲੋਂ ਮਾਣਯੋਗ ਐਸ.ਐਮ.ਓ ਸਾਹਬ ਨੂੰ ਵੀ ਜਾਣੂ ਕਰਵਾਇਆ ਹੈ ਕਿ ਡਾਕਟਰ ਹਰਪ੍ਰੀਤ ਕੌਰ ਵੱਲੋਂ ਗਿਆਨੀ ਜ਼ੈਲ ਸਿੰਘ ਨਗਰ ਕੋਠੀ ਨੰਬਰ 163 ਵਿੱਚ ਆਪਣਾ ਨਿੱਜੀ ਪ੍ਰੀਤ ਕਲੀਨਿਕ ਚਲਾਇਆ ਜਾ ਰਿਹਾ ਹੈ ਤੇ ਡਾਕਟਰ ਹਰਪ੍ਰੀਤ ਕੌਰ ਆਸ਼ਾ ਵਰਕਰਾਂ ਨੂੰ ਮਜਬੂਰ ਕਰਦੇ ਹਨ ਕਿ ਗਰਭਵਤੀ ਔਰਤਾਂ ਦੇ ਕੇਸ ਉਨ੍ਹਾਂ ਦੇ ਪ੍ਰਾਈਵੇਟ ਕਲੀਨਿਕ ਵਿੱਚ ਲੈ ਕੇ ਆਉਣ ਸਾਡੀਆਂ ਆਸ਼ਾ ਵਰਕਰਾਂ ਪਿੰਡਾਂ 'ਚੋਂ ਗਰੀਬ ਪਰਿਵਾਰਾਂ ਤੇ ਪ੍ਰਵਾਸੀ ਪਰਿਵਾਰਾਂ ਦੇ ਗਰਭਵਤੀ ਔਰਤਾਂ ਦੀ ਡਲਿਵਰੀ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਉਂਦੀਆਂ ਹਨ । ਜਿਨ੍ਹਾਂ ਗਰਭਵਤੀ ਔਰਤਾਂ ਨਾਲ ਆਸ਼ਾ ਵਰਕਰ ਨਹੀਂ ਆਉਂਦੀਆਂ ਤਾਂ ਡਾਕਟਰ ਹਰਪ੍ਰੀਤ ਕੌਰ ਉਨ੍ਹਾਂ ਮਰੀਜ਼ਾਂ ਨੂੰ ਰੈਫ਼ਰ ਕਰ ਦਿੰਦੇ ਹਨ ਤੇ ਉਸ ਮਰੀਜ਼ ਨੂੰ ਇੱਕ ਆਸ਼ਾ ਵਰਕਰ ਅੰਜੂ ਬਾਲਾ ਪਿੰਡ ਮੀਆਂਪੁਰ ਆਪਣੇ ਨਾਲ ਡਾ. ਹਰਪ੍ਰੀਤ ਦੇ ਪ੍ਰਾਈਵੇਟ ਕਲੀਨਿਕ 'ਚ ਲੈ ਜਾਂਦੀ ਹੈ।ਜੋ ਕਿ ਡਾਕਟਰ ਹਰਪ੍ਰੀਤ ਕੌਰ ਲਈ ਹੀ ਕੰਮ ਕਰਦੀ ਹੈ । ਜਿੱਥੇ ਮਰੀਜ਼ ਦੇ ਸਾਰੇ ਟੈਸਟ ਪ੍ਰਾਈਵੇਟ ਤੌਰ 'ਤੇ ਡਾਕਟਰ ਹਰਪ੍ਰੀਤ ਕੌਰ ਦੇ ਕਲੀਨਿਕ 'ਚ ਕੀਤੇ ਜਾਂਦੇ ਹਨ ਤੇ ਉਸ ਮਰੀਜ਼ ਦੀ ਡਿਲੀਵਰੀ ਵੀ ਪ੍ਰੀਤ ਨਰਸਿੰਗ ਹੋਮ ' ਕੀਤੀ ਜਾਂਦੀ ਹੈ। ਜਿਸ ਨਾਲ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਆਰਥਿਕ ਲੁੱਟ ਤੇ ਸਰਕਾਰ ਦੇ ਸਿਹਤ ਵਿਭਾਗ ਦੇ ਕਾਨੂੰਨ ਦੀ ਵੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ।
ਇਸ ਸ਼ਿਕਾਇਤ ਪੱਤਰ ਦੇ ਨਾਲ ਆਸ਼ਾ ਵਰਕਰਾਂ ਨੇ ਡਾਕਟਰ ਹਰਪ੍ਰੀਤ ਕੌਰ ਦੇ ਪ੍ਰਾਈਵੇਟ ਕਲੀਨਿਕ ਵਿੱਚ ਕੀਤੇ ਗਏ ਕੁੱਝ ਕੇਸਾਂ ਦੀਆਂ ਫੋਟੋ ਕਾਪੀਆਂ ਨਾਲ ਨੱਥੀ ਕੀਤੀਆਂ ਤੇ ਨਾਲ ਡਾਕਟਰ ਹਰਪ੍ਰੀਤ ਕੌਰ ਦੀ ਪ੍ਰੀਤ ਨਰਸਿੰਗ ਹੋਮ ਦੀ ਮਰੀਜ਼ ਨੂੰ ਦਿੱਤੀ ਗਈ ਸਲਿਪ ਵੀ ਨੱਥੀ ਕੀਤੀ ਤੇ ਡਿਪਟੀ ਕਮਿਸ਼ਨਰ ਰੂਪਨਗਰ ਕੋਲੋਂ ਮੰਗ ਕੀਤੀ ਕਿ ਡਾਕਟਰ ਹਰਪ੍ਰੀਤ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਗਰੀਬ ਮਰੀਜ਼ ਪਰਿਵਾਰਾਂ ਨਾਲ ਧੱਕੇਸ਼ਾਹੀ ਤੇ ਉਨ੍ਹਾਂ ਦੀ ਲੁੱਟ ਨਾ ਹਵੇ। ਇਸ ਮੌਕੇ ਸੁਰਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਆਸ਼ਾ ਫੈਸਲੀਟੇਟਰ ਯੂਨੀਅਨ, ਗੁਣਵੰਤ ਕੌਰ ,ਜਗਜੀਤ ਕੌਰ ,ਬਲਜਿੰਦਰ ਕੌਰ  ਅਤੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ਮੈਂਬਰ ਕਾਮਰੇਡ ਗੁਰਦੇਵ ਸਿੰਘ ਬਾਗੀ ਵੀ ਹਾਜ਼ਰ ਸਨ ।

KamalJeet Singh

This news is Content Editor KamalJeet Singh