ਬਾਰਦਾਨੇ ਦੀ ਕਮੀ ਦੀ ਸਮੱਸਿਆ ਨੂੰ ਲੈ ਕੇ ਆੜ੍ਹਤੀਆਂ ਨੇ ਦਿੱਤਾ ਧਰਨਾ

04/28/2021 4:33:26 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਅਤੇ ਲਿਫਟਿੰਗ ਨਾ ਹੋਣ ਦੀ ਸਮੱਸਿਆ ਤੋਂ ਦੁਖੀ ਆੜ੍ਹਤੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਅੱਜ ਖ਼ਰੀਦ ਏਜੰਸੀ ਪਨਸਪ ਦੇ ਗੋਦਾਮ ਵਾਲੇ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਖ਼ਰੀਦ ਏਜੰਸੀ ਅਤੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ ਨਾਅਰੇਬਾਜੀ ਕੀਤੀ।

ਇਹ ਵੀ ਪੜ੍ਹੋ : ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ

ਇਸ ਮੌਕੇ ਰੋਸ ਜਤਾਉਂਦੇ ਹੋਏ ਆੜਤੀ ਯੂਨੀਅਨ ਖੋਖਰ ਦੇ ਪ੍ਰਧਾਨ ਰਾਕੇਸ਼ ਵੋਹਰਾ, ਪ੍ਰਧਾਨ ਬਲਦੇਵ ਸਿੰਘ ਮੁਲਤਾਨੀ, ਗੋਲਡੀ ਕਲਿਆਣਪੁਰ, ਸੁਖਵਿੰਦਰ ਜੀਤ ਸਿੰਘ ਬੀਰਾ, ਸੁਰੇਸ਼ ਜੈਨ, ਓਮ ਪ੍ਰਕਾਸ਼ ਪੁਰੀ, ਪਵਨ ਚੱਡਾ ਆਦਿ ਨੇ ਦੱਸਿਆ ਕਿ ਖ਼ਰੀਦ ਸੀਜਨ ਦੀ ਸ਼ੁਰੂਆਤ ਤੋਂ ਹੀ ਬਾਰਦਾਨੇ ਦੀ ਕਮੀ ਅਤੇ ਹੁਣ ਜਿੱਥੇ ਸਬ ਖ਼ਰੀਦ ਏਜੰਸੀਆਂ ਵੱਲੋਂ ਬਾਰਦਾਨੇ ਦੀ ਕਮੀ ਹੈ, ਉੱਥੇ ਪਨਸਪ ਖ਼ਰੀਦ ਏਜੰਸੀ ਵੱਲੋਂ ਉਨ੍ਹਾਂ ਨੂੰ ਜ਼ਿਆਦਾ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਜੇਕਰ ਜਲਦ ਬਾਰਦਾਨੇ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ 29 ਅਪ੍ਰੈਲ ਨੂੰ ਹਾਈਵੇਅ ਜਾਮ ਕਰਨਗੇ। 

ਇਹ ਵੀ ਪੜ੍ਹੋ : ‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ

ਇਸ ਮੌਕੇ ਤਰਲੋਕ ਸਿੰਘ ਮੁਲਤਾਨੀ, ਅਵਤਾਰ ਸਿੰਘ ਗਿੱਲ, ਅਵਤਾਰ ਸੈਣੀ, ਕਮਲਦੀਪ ਚਾਹਲ,ਜਤਿੰਦਰ ਅਗਰਵਾਲ, ਭੂਸ਼ਨ ਜੈਨ, ਬੋਬੀ ਬਹਿਲ, ਗੌਰਵ ਪੁਰੀ,ਜਰਨੈਲ ਸਿੰਘ ਜਾਜਾ, ਅਜੀਤ ਪਾਲ ਸਿੰਘ,ਪਰਮਿੰਦਰ ਸਿੰਘ,ਗੁਰਨਾਮ ਸਿੰਘ, ਗੁਰਮੀਤ ਗਿੱਲ, ਸੁਨੀਤ ਪੁਰੀ ਆਦਿ ਮੌਜੂਦ ਸਨ। ਇਸ ਸੰਬੰਧੀ ਪਨਸਪ ਦੇ ਡੀ. ਐੱਮ. ਗੁਰਵਿੰਦਰ ਸਿੰਘ ਨੇ ਏ ਕਲਾਸ ਬਾਰਦਾਨੇ ਦੀ ਕਮੀ ਹੈ, ਫਿਰ ਟਾਂਡਾ ਮੰਡੀ ਹੁਣ ਤੱਕ 1 ਲੱਖ 5 ਹਜ਼ਾਰ ਬੋਰੀ ਦਿੱਤੀ ਜਾ ਚੁੱਕੀ ਹੈ ਅਤੇ ਕਮੀ ਦੇ ਚਲਦਿਆਂ ਆੜਤੀਆਂ ਨੂੰ ਇਕ ਭਰਤੀ ਦਾ ਬਾਰਦਾਨਾ   ਵੈਰੀਫਾਈ ਕਰਵਾ ਕੇ ਵਰਤੋਂ ਵਿੱਚ ਲਿਆਉਣ ਲਈ ਕਿਹਾ ਗਿਆ ਹੈ, ਜਿਸ ਦੀ ਸਰਕਾਰ ਵੱਲੋਂ ਅਦਾਇਗੀ ਕੀਤੀ ਜਾਵੇਗੀ ਪਰ ਆੜ੍ਹਤੀ ਅਜਿਹਾ ਨਹੀਂ ਕਰ ਰਹੇ। 

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri