ਅਹਿਮ ਖ਼ਬਰ: ਪੰਜਾਬ ਦੇ ਸਾਰੇ ਥਾਣਿਆਂ ’ਚ ਵੂਮੈੱਨ ਹੈਲਪ ਡੈਸਕ ’ਚ ਮਹਿਲਾ ਪੁਲਸ ਅਧਿਕਾਰੀਆਂ ਦੀਆਂ ਨਿਯੁਕਤੀਆਂ

10/05/2022 10:17:02 PM

ਜਲੰਧਰ (ਧਵਨ)– ਪੰਜਾਬ ’ਚ ਸੰਕਟ ਵਿਚ ਫਸੀਆਂ ਔਰਤਾਂ ਨੂੰ ਲੋੜ ਵੇਲੇ ਮਦਦ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਸਾਰੇ 382 ਪੁਲਸ ਥਾਣਿਆਂ ’ਚ ਮਹਿਲਾ ਹੈਲਪ ਡੈਸਕ ਸਥਾਪਤ ਕਰ ਦਿੱਤੇ ਗਏ ਹਨ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਇਨ੍ਹਾਂ ਸਾਰੇ ਪੁਲਸ ਥਾਣਿਆਂ ’ਚ ਪੰਜਾਬ ਪੁਲਸ ਦੀਆਂ ਮਹਿਲਾ ਪੁਲਸ ਅਧਿਕਾਰੀ ਤਾਇਨਾਤ ਕੀਤੀਆਂ ਗਈਆਂ ਹਨ। ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਨੇ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਕੋਈ ਵੀ ਔਰਤ ਪੁਲਸ ਥਾਣੇ ’ਚ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਹਿਲਾ ਪੁਲਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਇਸ ਲਈ ਕੀਤੀਆਂ ਗਈਆਂ ਹਨ ਕਿਉਂਕਿ ਕਈ ਵਾਰ ਔਰਤਾਂ ਮਰਦ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਜਾਣ ਤੋਂ ਘਬਰਾਉਂਦੀਆਂ ਹਨ। ਅਜਿਹੀ ਹਾਲਤ ’ਚ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ। ਹੁਣ ਇਨ੍ਹਾਂ ਔਰਤਾਂ ਨੂੰ ਬਿਨਾਂ ਕਿਸੇ ਝਿਜਕ ਦੇ ਥਾਣਿਆਂ ’ਚ ਜਾਣ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਦਾ ਰਸਤਾ ਖੁੱਲ੍ਹਾ ਹੈ।

ਇਹ ਵੀ ਪੜ੍ਹੋ: ‘ਆਪਰੇਸ਼ਨ ਲੋਟਸ’ ਨੂੰ ਲੈ ਕੇ MLA ਸ਼ੀਤਲ ਅੰਗੁਰਾਲ ਨੇ ਖੋਲ੍ਹੇ ਨਵੇਂ ਪੱਤੇ, ਦੱਸਿਆ ਕਿਸ ਨੇ ਕੀਤਾ ਸੀ ਸੰਪਰਕ

ਦੂਜੇ ਪਾਸੇ ਪੰਜਾਬ ਪੁਲਸ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਸਮਾਜ ’ਚ ਔਰਤਾਂ ’ਤੇ ਅੱਤਿਆਚਾਰ ਲਗਾਤਾਰ ਵਧ ਰਹੇ ਹਨ। ਦਾਜ ਕਾਰਨ ਵੀ ਇਨ੍ਹਾਂ ਅੱਤਿਆਚਾਰਾਂ ਵਿਚ ਵਾਧਾ ਹੋਇਆ ਹੈ ਅਤੇ ਨਾਲ ਹੀ ਵਿਆਹੁਤਾ ਰਿਸ਼ਤਿਆਂ ’ਚ ਕੜਵਾਹਟ ਆਉਣ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਵੀ ਕਾਫ਼ੀ ਵਧ ਚੁੱਕੀਆਂ ਹਨ। ਇਸ ਲਈ ਇਨ੍ਹਾਂ ਮਹਿਲਾ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਔਰਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri