ਆਂਗਣਵਾਡ਼ੀ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਵਿੱਤ ਮੰਤਰੀ ਨੂੰ ਭੇਜਿਆ ਮੰਗ-ਪੱਤਰ

01/22/2021 5:09:01 PM

ਨਵਾਂਸ਼ਹਿਰ (ਤ੍ਰਿਪਾਠੀ)- ਆਈ.ਸੀ.ਡੀ.ਐੱਸ. ਸਕੀਮ ਨੂੰ ਪੂਰਨ ਰੂਪ ’ਚ ਚਲਾਉਣ ਲਈ ਬਜਟ ’ਚ ਵਾਧੇ ਦੀ ਮੰਗ ਨੂੰ ਲੈ ਕੇ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਨੇ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਭਾਰਤ ਸਰਕਾਰ ਦੇ ਵਿੱਤ ਮੰਤਰੀ ਨੂੰ ਮੰਗ-ਪੱਤਰ ਭੇਜਿਆ।

ਯੂਨੀਅਨ ਆਗੂ ਦਲਜੀਤ ਕੌਰ, ਗੀਤਾ ਰਾਣੀ, ਰਾਕੇਸ਼, ਰਾਣੀ, ਨਰਿੰਦਰ ਕੌਰ, ਕਮਲਜੀਤ ਕੌਰ ਆਦਿ ਨੇ ਕਿਹਾ ਕਿ ਦੇਸ਼ ਦੇ ਕਰੋਡ਼ਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਉਕਤ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਬੱਚਿਆਂ ਦੀ ਮੌਤ ਦਾ ਗ੍ਰਾਸ ਵਧਣ ਤੋਂ ਰੋਕਣ ਦੇ ਲਈ ਆਈ.ਸੀ.ਡੀ.ਐੱਸ.ਸਕੀਮ ਤਹਿਤ ਵੱਧ ਰਾਸ਼ੀ ਅਲਾਟ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਸਕੀਮ ਤਹਿਤ ਜਿੱਥੇ 2 ਕਰੋਡ਼ ਤੋਂ ਵੱਧ ਦੁੱਧ ਪਿਆਉਣ ਵਾਲੀਆਂ ਮਾਤਾਵਾਂ ਨੂੰ ਲਾਭ ਮਿਲ ਰਿਹਾ ਹੈ ਤਾਂ ਉਥੇ ਕਰੋਡ਼ਾਂ ਬੱਚੇ ਵੀ ਇਸ ਸਕੀਮ ਤੋਂ ਲਾਭ ਹਾਸਲ ਕਰ ਰਹੇ ਹਨ।

ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ 45ਵੀਂ, 46 ਵੀਂ ਲੇਬਰ ਕਾਨਫ੍ਰੈਂਸ ਦੀ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ, ਆਂਗਣਵਾਡ਼ੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ’ਚ ਲਿਆਇਆ ਜਾਵੇ, ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ, ਪ੍ਰੀ-ਪ੍ਰਾਇਮਰੀ ਸਿੱਖਿਆ ਆਂਗਡ਼ਵਾਡ਼ੀ ਕੇਂਦਰਾਂ ਨੂੰ ਦਿੱਤੀ ਜਾਵੇ, ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈਲਫੇਅਰ ਬੋਰਡ ਅਧੀਨ ਚੱਲਦੇ ਕੇਂਦਰਾਂ ਨੂੰ ਵਿਭਾਗ ’ਚ ਸ਼ਿਫਟ ਕੀਤਾ ਜਾਵੇ ਅਤੇ ਏ. ਐੱਸ.ਆਈ. ਅਤੇ ਈ.ਪੀ. ਐੱਫ. ਦੀ ਸੁਵਿਧਾਵਾਂ ਦਾ ਲਾਭ ਦੇਣ ਦੀ ਮੰਗ ਕੀਤੀ।

cherry

This news is Content Editor cherry