ਅਨਮੋਲ ਗਗਨ ਮਾਨ ਦੇ ਬਿਆਨ 'ਤੇ ਗਰਮਾਈ ਸਿਆਸਤ, ਅਕਾਲੀ ਦਲ ਤੇ ਬਸਪਾ ਨੇ ਫੂਕੇ ਪੁਤਲੇ

07/15/2021 5:14:46 PM

ਰੂਪਨਗਰ (ਵਿਜੇ ਸ਼ਰਮਾ, ਸੱਜਣ ਸੈਣੀ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਸੱਦੇ 'ਤੇ ਅੱਜ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਅਕਾਲੀ-ਬਸਪਾ ਗਠਜੋੜ ਦੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਕੱਠੇ ਹੋਏ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ 4 ਥਰਮਲ ਪਲਾਂਟਾਂ ਨੂੰ ਬੰਦ ਕਰਵਾਉਣ ਲਈ ਮਾਨਯੋਗ ਸਰਵਉੱਚ ਅਦਾਲਤ ਵਿੱਚ ਪਾਈ ਰਿੱਟ ਪਟੀਸ਼ਨ ਅਤੇ ਆਮ ਆਦਮੀ ਪਾਰਟੀ ਆਗੂ ਅਨਮੋਲ ਗਗਨ ਮਾਨ ਵੱਲੋਂ ਭਾਰਤੀ ਸੰਵਿਧਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੀ ਡਟ ਕੇ ਵਿਰੋਧਤਾ ਕੀਤੀ। 

ਇਹ ਵੀ ਪੜ੍ਹੋ:ਜਲੰਧਰ: ਪਿਓ ਦੀ ਹੈਵਾਨੀਅਤ ਕਰੇਗੀ ਹੈਰਾਨ, ਬੱਚਿਆਂ ਤੋਂ ਭੀਖ ਮੰਗਵਾਉਣ ਲਈ ਕਰਦਾ ਸੀ ਤਸ਼ੱਦਦ

ਇਸ ਮੌਕੇ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਉਪ ਪ੍ਰਧਾਨ ਬਸਪਾ ਪੰਜਾਬ ਹਰਜੀਤ ਸਿੰਘ ਲੌਂਗੀਆਂ, ਜਿਲਾ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ, ਸ਼੍ਰੋਮਣੀ ਅਕਾਲੀ ਦੇ ਜਿਲਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਚਰਨਜੀਤ ਸਿੰਘ ਘਈ ਅਤੇ ਜਗਦੀਸ਼ ਸਿੰਘ ਹਵੇਲੀ ਸੀਨੀਅਰ ਬਸਪਾ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦਾ ਸਭ ਤੋਂ ਝੂਠਾ ਰਾਜਨੀਤੀ ਵਾਨ ਹੈ। ਜੋ ਕਿ ਕਦਮ-ਕਦਮ ਤੇ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਮਾਹਿਰ ਹੈ ਅਤੇ ਹੁਣ ਪੰਜਾਬ ਵਿੱਚ ਥਰਮਲ ਪਲਾਂਟ ਬੰਦ ਕਰਵਾ ਕੇ ਸੂਬੇ ਵਿੱਚ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਕਰਵਾ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਚਾਹੁੰਦਾ ਹੈ। ਉਪਰੋਕਤ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਵੱਲੋਂ ਮਹਾਨ ਵਿਦਵਾਨ ਡਾ. ਬੀ. ਆਰ ਅੰਬੇਦਕਰ ਵੱਲੋਂ ਲਿਖੇ ਗਏ ਭਾਰਤ ਦੇ ਪਵਿੱਤਰ ਸੰਵਿਧਾਨ ਦੇ ਖਿਲਾਫ ਬੋਲਕੇ ਦੇਸ਼ ਧਰੋਹ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ:ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

 

ਉਪਰੋਕਤ ਆਗੂਆਂ ਨੇ ਅਨਮੋਲ ਗਗਨ ਖ਼ਿਲਾਫ਼ ਦੇਸ਼ ਧਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਦੂਜੇ ਪਾਸੇ ਉਕਤ ਪ੍ਰਦਰਸ਼ਨ ਦੇ ਸਬੰਧ ’ਚ ਪੁਲਸ ਪ੍ਰਸਾਸ਼ਨ ਵਲੋਂ ਵੀ ਪੁਖਤਾ ਪ੍ਰਬੰਧਕ ਕੀਤੇ ਗਏ ਸਨ ਅਤੇ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ। ਪੁਲਸ ਦੁਆਰਾ ਬੈਰੀਗੇਟ ਲਗਾ ਕੇ ਸਥਿਤੀ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੀਬੀ ਹਰਜੀਤ ਕੌਰ, ਹਰਵਿੰਦਰ ਸਿੰਘ ਹਵੇਲੀ, ਮਨਜਿੰਦਰ ਸਿੰਘ ਧਨੋਆ (ਸਾਰੇ ਸਾਬਕਾ ਕੌਂਸਲਰ), ਹੁਸਣ ਚੰਦ ਮਠਾਂਣ, ਕੁਲਵੀਰ ਸਿੰਘ ਅਸਮਾਨਪੁਰ, ਮੋਹਣ ਸਿੰਘ ਭੋਗੀਪੁਰ, ਮਾਸਟਰ ਜੋਗਿੰਦਰ ਸਿੰਘ ਦਬੁਰਜੀ, ਮੋਹਣ ਸਿੰਘ ਮੋਹਿੰਦਪੁਰ, ਗੁਰਪਾਲ ਸਿੰਘ ਖੇਡ਼ੀ, ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਰਜਿੰਦਰ ਕੁਮਾਰ, ਸਤਪ੍ਰਕਾਸ਼ ਬੈਂਸ, ਗੁਰਵਿੰਦਰ ਸਿੰਘ ਗੋਲਡੀ, ਸੁਖਵਿੰਦਰ ਬਿੱਲ, ਜਸਪਾਲ ਸਿੰਘ ਗੱਡੂ, ਮਾਸਟਰ ਮੋਹਣ ਸਿੰਘ ਨੋਧੇਮਾਜਰਾ ਪ੍ਰਧਾਨ ਵਿਧਾਨ ਸਭਾ ਹਲਕਾ ਰੂਪਨਗਰ ਅਤੇ ਜਸਵੰਤ ਸਿੰਘ ਮਲਕਪੁਰ ਆਦਿਕ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ:ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri