ਹਿੰਦ ਸਮਾਚਾਰ ਗਰਾਊਂਡ ’ਚ ਪ੍ਰਭੂ ਸ਼੍ਰੀ ਰਾਮ ਜੀ ਦੀ ਆਰਤੀ ਤੋਂ ਬਾਅਦ ਸੰਪੰਨ ਹੋਈ ਸ਼ੋਭਾ ਯਾਤਰਾ

03/31/2023 2:38:04 PM

ਜਲੰਧਰ (ਪਾਂਡੇ)–ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ’ਤੇ ਬੀਤੇ ਦਿਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਆਯੋਜਿਤ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਹਿੰਦ ਸਮਾਚਾਰ ਗਰਾਊਂਡ ਵਿਚ ਬੀਤੀ ਸ਼ਾਮ ਪ੍ਰਭੂ ਸ਼੍ਰੀ ਰਾਮ ਜੀ ਅਤੇ ਬਾਲਾਜੀ ਦੀ ਆਰਤੀ ਨਾਲ ਸੰਪੰਨ ਹੋਈ। ਇਸ ਮੌਕੇ ਪੁਨੀਤ ਪਾਠਕ ਨੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਪੰਡਿਤ ਵਿਸ਼ਾਲ ਵੱਲੋਂ ਆਰਤੀ ਕਰਵਾਈ ਗਈ। ਇਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼ੋਭਾ ਯਾਤਰਾ ਦੇ ਸਮਾਪਤੀ ਸਥਾਨ ’ਤੇ ਭਾਰੀ ਗਿਣਤੀ ਵਿਚ ਪਹੁੰਚੇ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਦੀ ਸਫ਼ਲਤਾ ਅਤੇ ਸਹਿਯੋਗ ਦੇਣ ਲਈ ਵਧਾਈ ਦਿੱਤੀ।

ਉਥੇ ਹੀ, ਵੱਖ-ਵੱਖ ਸ਼੍ਰੀ ਕ੍ਰਿਸ਼ਨ-ਰਾਧਾ ਸਰੂਪ, ਬਜਰੰਗ ਬਲੀ, ਰਾਮ ਦਰਬਾਰ ਵਿਚ ਭਗਵਾਨ ਦੇ ਸਰੂਪ, ਸਾਈਂ ਬਾਬਾ ਦੇ ਸਰੂਪ, ਭੋਲੇ ਸ਼ੰਕਰ ਦੀ ਬਾਰਾਤ ਅਤੇ ਅਘੋਰੀ ਬਾਬਾ ਦੀਆਂ ਵੱਖ-ਵੱਖ ਝਾਕੀਆਂ ਵਿਚ ਕਲਾਕਾਰਾਂ ਦੇ ਨ੍ਰਿਤ ਦੇਖਣਯੋਗ ਸਨ। ਇਸ ਮੌਕੇ ਸ਼੍ਰੀ ਮਹਿੰਦੀਪੁਰ ਵਾਲਾ ਜੀ ਸੇਵਾ ਸੰਘ ਦੇ ਪ੍ਰਧਾਨ ਵਿਨੋਦ ਸ਼ਰਮਾ ਬਿੱਟੂ ਦੀ ਅਗਵਾਈ ਵਿਚ ਸ਼ੋਭਾ ਯਾਤਰਾ ਵਿਚ ਸੋਨੇ ਤੇ ਚਾਂਦੀ ਦੇ ਬਾਲਾਜੀ ਰੱਥ ’ਤੇ ਸਵਾਰ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਤੋਂ ਬਾਅਦ ਹਿੰਦ ਸਮਾਚਾਰ ਗਰਾਊਂਡ ਵਿਚ ਪਹੁੰਚੇ, ਜਿੱਥੇ ਬੜੀ ਸ਼ਰਧਾ ਅਤੇ ਆਸਥਾ ਨਾਲ ਸ਼੍ਰੀ ਰਾਮ ਭਗਤਾਂ ਨੇ ਆਰਤੀ ਕੀਤੀ। ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਸ਼੍ਰੀ ਸ਼ਿਆਮ ਸਖਾ ਪਰਿਵਾਰ ਦੇ ਨਿਤਿਨ ਦਿਨੇਸ਼, ਵਿੱਕੀ ਜਸਵਾਲ, ਦੀਪਕ ਵਧਵਾ, ਰੌਬਿਨ ਨਾਰੰਗ, ਦੀਪਕ ਅਗਰਵਾਲ ਅਤੇ ਸ਼੍ਰੀ ਰਾਮ ਸੇਵਾ ਦਲ ਬਸਤੀ ਸ਼ੇਖ ਦੇ ਕੁਨਾਲ ਘਈ ਬਾਲਾਜੀ, ਸ਼੍ਰੀ ਖਾਟੂ ਸ਼ਿਆਮ ਜੀ ਦੇ ਸਰੂਪਾਂ ਨਾਲ ਗਰਾਊਂਡ ਵਿਚ ਪਹੁੰਚੇ।

ਇਹ ਵੀ ਪੜ੍ਹੋ : ਸ਼ਾਹਕੋਟ 'ਚ ਰੂਹ ਕੰਬਾਊ ਹਾਦਸਾ, 3 ਨੌਜਵਾਨਾਂ ਦੀ ਦਰਦਨਾਕ ਮੌਤ, ਇਕ ਦੀ ਵੱਖ ਹੋਈ ਬਾਂਹ ਤੇ ਇਕ ਦਾ ਖੁੱਲ੍ਹਿਆ ਦਿਮਾਗ

ਇਸ ਦੌਰਾਨ ਸਜਾਏ ਗਏ ਹਨੂਮਾਨ ਸਰੂਪ ਵੀ ਸਮਾਪਤੀ ਸਥਾਨ ’ਤੇ ਪਹੁੰਚ ਕੇ ਆਰਤੀ ਵਿਚ ਸ਼ਾਮਲ ਹੋਏ। ਸਮਾਪਤੀ ਪ੍ਰੋਗਰਾਮ ਵਿਚ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣਯੋਗ ਸੀ ਅਤੇ ਕਮਲੇਸ਼ ਨੇ ਭਗਤਾਂ ਵਿਚ ਫਰੂਟ ਵੰਡਿਆ। ਇਸੇ ਤਰ੍ਹਾਂ ਕਾਂਤਾ ਮਹਾਜਨ ਵੱਲੋਂ ਫਰੂਟੀ ਦਾ ਲੰਗਰ ਵੰਡਿਆ ਗਿਆ। ਆਖਿਰ ਵਿਚ ਰਾਧਿਕਾ ਪਾਠਕ ਤੇ ਕਰਣ ਪਾਠਕ ਪਰਿਵਾਰ ਪੱਕਾ ਬਾਗ ਵੱਲੋਂ ਸ਼੍ਰੀ ਰਾਮ ਭਗਤਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਵਰਿੰਦਰ ਸ਼ਰਮਾ, ਵਿਨੋਦ ਅਗਰਵਾਲ, ਡਾ. ਮੁਕੇਸ਼ ਵਾਲੀਆ, ਸੁਦੇਸ਼ ਵਿਜ, ਪ੍ਰਿੰਸ ਅਸ਼ੋਕ ਗਰੋਵਰ, ਹੇਮੰਤ ਸ਼ਰਮਾ, ਯਸ਼ਪਾਲ ਸਫਰੀ, ਗੁਲਸ਼ਨ ਸਭਰਵਾਲ, ਮੱਟੂ ਸ਼ਰਮਾ, ਮਨਮੋਹਨ ਕਪੂਰ, ਸੁਮੇਸ਼ ਆਨੰਦ, ਅਸ਼ਵਨੀ ਬਾਬਾ, ਰੋਜ਼ੀ ਅਰੋੜਾ, ਯਸ਼ ਪਹਿਲਵਾਨ, ਸੁਮਿਤ ਕਾਲੀਆ, ਸੁਨੀਤਾ ਭਾਰਦਵਾਜ, ਡਾ. ਜਸਲੀਨ ਸੇਠੀ, ਮੀਨੂੰ ਬੱਗਾ, ਵੰਦਨਾ ਮਹਿਤਾ, ਅਸ਼ਵਨੀ ਬਾਵਾ, ਸੁਮਿਤ ਕਾਲੀਆ, ਮੋਨੂੰ ਪੁਰੀ, ਸੁਦੇਸ਼ ਅਰੋੜਾ, ਰਮੇਸ਼ ਅਰੋੜਾ, ਮਨਜੀਤ ਸੋਢੀ, ਅਰਜੁਨ ਸਿੰਘ ਪੱਪੀ, ਰਾਜਿੰਦਰ ਭਾਰਦਵਾਜ, ਰਾਜੇਸ਼ ਟੋਨੂੰ, ਸੁਭਾਸ਼ ਕਟਕ, ਰਾਜੀਵ ਸ਼ਰਮਾ, ਸੁਨੀਲ ਦੱਤ, ਨਰਿੰਦਰ ਕੁਮਾਰ, ਗੁਲਸ਼ਨ, ਅਮਿਤ, ਪੱਪੂ ਦਾਇਮਾ, ਰਾਜ ਕੁਮਾਰ ਸਾਕਲਾ, ਜਗਜੀਤ, ਸਮਕਸ਼ ਮਹਾਜਨ, ਅਕਸ਼ੈ ਮਹਾਜਨ, ਸੋਨੂੰ ਮਹਾਜਨ ਸਮੇਤ ਭਾਰੀ ਗਿਣਤੀ ਵਿਚ ਸ਼੍ਰੀ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri