ਸਪਾਈਸ ਜੈੱਟ ਫਲਾਈਟ ਨੇ 1 ਘੰਟਾ 5 ਮਿੰਟ ਲੇਟ ਭਰੀ ਉਡਾਣ

02/02/2020 10:24:35 AM

ਜਲੰਧਰ (ਜ. ਬ.)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਦੇ ਸਪਾਈਸ ਜੈੱਟ ਦੀ ਇਕਲੌਤੀ ਫਲਾਈਟ ਲਗਾਤਾਰ ਲੇਟ ਚਲ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਸ਼ਾਇਦ ਹੀ ਕਦੇ ਟਾਈਮ 'ਤੇ ਆਈ ਹੋਵੇ। ਸ਼ਨੀਵਾਰ ਨੂੰ ਵੀ ਸਪਾਈਸ ਜੈੱਟ ਫਲਾਈਟ ਨੇ 1 ਘੰਟਾ 5 ਮਿੰਟ ਲੇਟ ਉਡਾਣ ਭਰੀ। ਆਮ ਤੌਰ 'ਤੇ ਸਪਾਈਸ ਜੈੱਟ ਦਾ ਦਿੱਲੀ ਤੋਂ ਆਦਮਪੁਰ ਫਲਾਈਟ ਦਾ ਸਮਾਂ ਸਵੇਰੇ 10 ਵਜ ਕੇ 5 ਮਿੰਟ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪਹੁੰਚਦੀ ਹੈ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 55 ਮਿੰਟ ਦੇਰੀ ਨਾਲ ਚੱਲੀ। ਦਿੱਲੀ ਤੋਂ ਆਦਮਪੁਰ ਲੇਟ ਹੋਣ ਕਾਰਣ ਫਲਾਈਟ ਸਵੇਰੇ 12 ਵਜ ਕੇ 15 ਮਿੰਟ 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 1 ਘੰਟਾ 5 ਮਿੰਟ ਲੇਟ ਹੋਣ ਕਾਰਣ ਦੁਪਹਿਰ 12 ਵਜ ਕੇ 45 ਮਿੰਟ 'ਤੇ ਚੱਲੀ ਅਤੇ ਉਹ 1 ਘੰਟਾ ਦੇਰੀ ਨਾਲ ਦੁਪਹਿਰ 1 ਵਜ ਕੇ 55 ਮਿੰਟ 'ਤੇ ਦਿੱਲੀ ਪਹੁੰਚੀ।

shivani attri

This news is Content Editor shivani attri