ਸਪਾਈਸ ਜੈੱਟ ਦੀ ਆਦਮਪੁਰ-ਦਿੱਲੀ ਫਲਾਈਟ 45 ਮਿੰਟ ਲੇਟ

12/23/2019 10:43:24 AM

ਆਦਮਪੁਰ (ਸਲਵਾਨ)— ਮੌਸਮ 'ਚ ਖਰਾਬੀ ਦੇ ਕਾਰਨ ਆਦਮਪੁਰ ਤੋਂ ਦਿੱਲੀ ਦੋਆਬਾ ਖੇਤਰ ਦੀ ਇਕਲੌਤੀ ਫਲਾਈਟ ਸਪਾਈਸ ਜੈੱਟ ਨੇ 45 ਮਿੰਟ ਲੇਟ ਉਡਾਣ ਭਰੀ। ਉਥੇ ਹੀ ਦੇਖਣ 'ਚ ਆਇਆ ਹੈ ਕਿ ਸਪਾਈਸ ਜੈੱਟ ਕਦੇ ਮੌਸਮ ਤÎਾਂ ਕਦੇ ਤਕਨੀਕੀ ਕਾਰਨਾਂ ਕਰਕੇ ਲਗਾਤਾਰ ਐਤਵਾਰ ਦੇ ਦਿਨ ਵੀ ਲੇਟ ਹੋ ਰਹੀ ਹੈ, ਜਿਸ ਦਾ ਨੁਕਸਾਨ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲਾਈਟ ਭੋਪਾਲ ਤੋਂ ਧੁੰਦ ਕਾਰਨ ਲੇਟ ਹੋਈ ਸੀ।

ਦਰਅਸਲ ਭੋਪਾਲ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਹੀ ਆਦਮਪੁਰ ਭੇਜੀ ਜਾਂਦੀ ਹੈ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 25 ਮਿੰਟ ਦੀ ਦੇਰੀ ਨਾਲ ਸਵੇਰੇ 11:55 ਮਿੰਟ 'ਤੇ ਚੱਲੀ ਅਤੇ ਆਦਮਪੁਰ 40 ਮਿੰਟ ਦੀ ਦੇਰੀ ਨਾਲ ਦੁਪਹਿਰ 1:25 ਮਿੰਟ 'ਤੇ ਪਹੁੰਚੀ। ਉਂਝ ਇਸ ਦਾ ਨਵਾਂ ਸਮਾਂ ਦਿੱਲੀ ਤੋਂ ਆਦਮਪੁਰ ਲਈ ਚੱਲਣ ਦਾ ਸਵੇਰੇ 11:30 ਮਿੰਟ ਹੈ ਅਤੇ ਇਹ ਆਦਮਪੁਰ ਦੁਪਹਿਰ 12:45 ਮਿੰਟ 'ਤੇ ਚੱਲਦੀ ਹੈ ਅਤੇ ਦਿੱਲੀ ਦੁਪਹਿਰ 2:20 ਮਿੰਟ 'ਤੇ ਪਹੁੰਚਦੀ ਹੈ। ਬੀਤੇ ਦਿਨ ਉਕਤ ਫਲਾਈਟ ਆਦਮਪੁਰ ਤੋਂ ਦਿੱਲੀ ਲਈ 45 ਮਿੰਟ ਦੀ ਦੇਰੀ ਨਾਲ ਦੁਪਹਿਰ 1:50 ਮਿੰਟ 'ਤੇ ਚੱਲੀ ਅਤੇ ਦਿੱਲੀ 35 ਮਿੰਟ ਦੀ ਦੇਰੀ ਨਾਲ ਦੁਪਹਿਰ 2:55 ਮਿੰਟ 'ਤੇ ਪਹੁੰਚੀ।

shivani attri

This news is Content Editor shivani attri