ਐਕਟਿਵਾ ਸਵਾਰ  ਔਰਤ ਦੀ ਸੜਕ ਹਾਦਸੇ ’ਚ ਮੌਤ

Thursday, Jan 24, 2019 - 04:26 AM (IST)

ਜਲੰਧਰ,(ਮਹੇਸ਼)- ਜਮਸ਼ੇਰ ਮੇਨ ਰੋਡ ’ਤੇ ਬੁੱਧਵਾਰ ਦੁਪਹਿਰ  ਸਮੇਂ ਵਾਪਰੇ ਇਕ ਦਰਦਨਾਕ  ਹਾਦਸੇ ਵਿਚ 27 ਸਾਲਾ ਔਰਤ ਦੀ ਮੌਤ ਹੋ ਗਈ। ਉਸ ਦੀ ਐਕਟਿਵਾ ਨੂੰ ਕਿਸੇ ਅਣਪਛਾਤੇ ਵਾਹਨ  ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ’ਤੇ ਡਿੱਗ ਪਈ ਅਤੇ ਗੰਭੀਰ ਜ਼ਖ਼ਮੀ ਹੋ ਗਈ।  ਉਸ ਨੂੰ ਪਿਮਸ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕਾ  ਦੀ ਪਛਾਣ ਸੁਖਵੀਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਜਮਸ਼ੇਰ ਵਜੋਂ ਹੋਈ ਹੈ। ਉਹ   ਸ਼ਹਿਰ ਤੋਂ ਵਾਪਸ ਆਪਣੇ ਘਰ ਜਮਸ਼ੇਰ ਜਾ ਰਹੀ ਸੀ ਕਿ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਮਾਮਲੇ ਦੀ ਜਾਂਚ  ਕਰ ਰਹੀ ਥਾਣਾ ਸਦਰ ਦੀ ਐੱਸ. ਆਈ. ਮੰਜੂ ਬਾਲਾ ਨੇ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ  ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਕੱਲ  ਮ੍ਰਿਤਕਾ  ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ  ਦਿੱਤੀ ਜਾਵੇਗੀ।