ਬੇਲਗਾਮ ਟ੍ਰੈਫਿਕ ਵਿਵਸਥਾ ਕਾਰਨ ਚੰਡੀਗਡ਼੍ਹ ਚੌਕ ’ਚ ਵਾਪਰ ਰਹੇ ਨੇ ਹਾਦਸੇ

11/13/2018 3:18:26 AM

ਨਵਾਂਸ਼ਹਿਰ,   (ਮਨੋਰੰਜਨ)-  ਸ਼ਹਿਰ ਵਿਚ  ਟ੍ਰੈਫਿਕ ਵਿਵਸਥਾ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ ਬੇਲਗਾਮ ਹੋ ਚੁੱਕੇ ਹੈਵੀ ਵਾਹਨਾਂ ਨੂੰ ਕਸੂਰਵਾਰ ਮੰਨਦੇ ਹਨ ਕਿਉਂਕਿ ਹੈਵੀ ਵਾਹਨ ਟਰੱਕ ਤੇ ਬੱਸਾਂ ਬੇਲਗਾਮ ਹੋ ਕੇ ਸ਼ਹਿਰ ਵਿਚੋਂ ਤੇਜ਼ ਗਤੀ ਨਾਲ ਲੰਘਦੀਅਾਂ ਹਨ। ਖਾਸ ਤੌਰ ’ਤੇ ਸ਼ਹਿਰ  ਦੇ ਭੀਡ਼ ਵਾਲੇ ਚੰਡੀਗਡ਼੍ਹ ਚੌਕ ਨੂੰ ਤਾਂ ਹੈਵੀ ਵਾਹਨਾਂ ਨੇ  ਖੂਨੀ ਚੌਕ ਹੀ ਬਣਾ ਦਿੱਤਾ ਹੈ। 
ਪਿਛਲੇ ਕੁਝ ਦਿਨਾਂ ਵਿਚ ਟਰੱਕ ਤੇ ਬੱਸ ਦੇ ਥੱਲੇ ਆ ਕੇ ਇਕ ਆਈਲੈਟਸ ਟੀਚਰ, ਇਕ ਬਜ਼ੁਰਗ ਔਰਤ ਤੇ ਇਕ  ਮਹਿਲਾ ਦੀ ਮੌਤ ਹੋ ਚੁੱਕੀ ਹੈ। ਪਿਛਲੇ ਕਈ ਸਾਲਾਂ ਤੋਂ ਚੌਕ ਦੀਅਾਂ ਟ੍ਰੈਫਿਕ ਲਾਈਟਾਂ ਖਰਾਬ ਪਈਅਾਂ ਹਨ। ਜਿਸ ਕਾਰਨ ਚੌਕ ਵਿਚ ਅਕਸਰ ਦੁਰਘਟਾਨਾਵਾਂ ਹੋ ਰਹੀਅਾਂ ਹਨ। ਚੰਡੀਗਡ਼੍ਹ ਚੌਕ ਤੋਂ ਕੁਝ ਦੂਰੀ ’ਤੇ ਸ਼ਹਿਰ ਦਾ ਮੁੱਖ ਬੱਸ ਸਟੈਂਡ ਹੈ। ਜਿਥੇ ਸਵੇਰ ਤੋਂ ਹੀ ਬੱਸਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਂਦਾ ਹੈ।  ਬੱਸਾਂ ਚੰਡੀਗਡ਼੍ਹ ਚੌਕ ਵਿਚ ਸਵਾਰੀਅਾਂ ਉਤਾਰਦੀਅਾਂ ਤੇ ਚਡ਼੍ਹਾਉਂਦੀਅਾਂ  ਵੀ ਹਨ। ਜਿਸ ਕਾਰਨ ਕਈ ਵਾਰ ਚੌਕ ਵਿਚ ਜਾਮ ਵੀ ਲੱਗ ਜਾਂਦਾ ਹੈ। ਇਨ੍ਹਾਂ ਬੱਸਾਂ ਦੇ ਅੱਗੇ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਸ ਦੋਵੇਂ ਹੀ ਬੇਵੱਸ ਨਜ਼ਰ ਆ ਰਹੇ ਹਨ। ਸ਼ਹਿਰ ਵਾਸੀਅਾਂ ਦਾ ਕਹਿਣਾ ਹੈ ਕਿ ਆਏ ਦਿਨ ਹੋ ਰਹੇ ਹਾਦਸਿਅਾਂ ਨੂੰ ਰੋਕਣ ਦੇ ਲਈ ਕੌਂਸਲ  ਨੂੰ ਟ੍ਰੈਫਿਕ ਲਾਈਟਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ। 
 ਇਸ ਸਬੰਧ ਵਿਚ ਨਗਰ ਕੌਂਸਲ ਦੇ ਈ.ਓ. ਰਾਮ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਕੌਂਸਲ ਦੀ ਬੈਠਕ ਵਿਚ ਲਾਈਟਾਂ ਨੂੰ ਠੀਕ ਕਰਵਾਉਣ  ਦੇ ਲਈ ਮਤੇ ਨੂੰ ਪਾਸ ਕਰਵਾਉਣਗੇ ਤਾਂ ਕਿ ਬੰਦ ਪਈਅਾਂ ਇਨ੍ਹਾਂ ਲਾਈਟਾਂ ਨੂੰ ਜਲਦ ਚਾਲੂ ਕੀਤਾ ਜਾ ਸਕੇ।