ਇਲੈਕਟ੍ਰਾਨਿਕ ਵਸਤਾਂ ਦੇ ਗੋਦਾਮ ’ਚੋਂ ਤਕਰੀਬਨ 50 ਲੱਖ ਦਾ ਸਾਮਾਨ ਚੋਰੀ

10/06/2023 4:37:48 PM

ਕਰਤਾਰਪੁਰ (ਸਾਹਨੀ)- ਸਥਾਨਕ ਕਿਸ਼ਨਗੜ੍ਹ ਰੋਡ ’ਤੇ ਇਲੈਕਟ੍ਰਾਨਿਕਸ ਦੇ ਵੱਡੇ ਗੋਦਾਮ ’ਚ ਅਣਪਛਾਤੇ ਚੋਰਾਂ ਦੇ ਗਿਰੋਹ ਵੱਲੋਂ ਬੀਤੀ ਰਾਤ ਕਰੀਬ 50 ਲੱਖ ਦੇ ਇਲੈਕਟ੍ਰਾਨਿਕਸ ਦਾ ਸਾਮਾਨ, ਜਿਸ ’ਚ ਏ. ਸੀ., ਐੱਲ. ਈ. ਡੀ., ਫਰਿਜ਼, ਵਾਸ਼ਿੰਗ ਮਸ਼ੀਨਾਂ, ਗੀਜਰ, ਪੀਉਰੀਫਾਇਰ ਅਤੇ ਤਾਂਬੇ ਦੀ ਏ. ਸੀ. ਫਿਟਿੰਗ ਦੀਆਂ ਵੱਖਰੀਆਂ ਪਾਈਪਾਂ ਆਦਿ ਸ਼ਾਮਲ ਸਨ, ਨੂੰ ਇਕ ਬਿਨਾਂ ਨੰਬਰੀ ਵੱਡੇ ਟਰੱਕ ’ਚ ਲੱਦ ਕੇ ਬੜੇ ਆਰਾਮ ਨਾਲ ਕਰਤਾਰਪੁਰ ਵੱਲ ਨੂੰ ਫਰਾਰ ਹੋ ਗਏ।

ਇਹ ਸਾਰੀ ਚੋਰੀ ਇਸ ਗਿਰੋਹ ਨੇ ਸਿਰਫ ਸਵਾ ਕੁ ਘੰਟੇ ’ਚ ਕੀਤੀ, ਜਿਸ ’ਚ ਟਰੱਕ ’ਚ ਮਾਲ ਲੋਡ ਕਰਨ ਲਈ ਇਨ੍ਹਾਂ ਸਿਰਫ਼ ਅੱਧਾ ਕੁ ਘੰਟਾ ਲਾਇਆ। ਚੋਰਾਂ ਨੇ ਇਸ ਗੁਦਾਮ ’ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 2 ਪਰਿਵਾਰਾਂ ਅਤੇ ਕਰੀਬ 5 ਹੋਰ ਬਿਹਾਰੀ ਮਜ਼ਦੂਰਾਂ ਨੂੰ ਚੋਰਾਂ ਨੇ ਬੰਧਕ ਬਣਾਇਆ। ਇਨ੍ਹਾਂ ਦੇ ਮੋਬਾਇਲ ਖੋਹ ਲਏ ਤੇ ਜਾਣ ਲੱਗੇ ਕਮਰੇ ’ਚ ਵੀ ਬੰਦ ਕਰ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਤੇ ਪੁਲਸ ਵਲੋਂ ਆਸ-ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ:  ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ

ਇਸ ਸਬੰਧੀ ਅਗਰਵਾਲ ਇੰਟਰਪ੍ਰਾਇਜਿਜ਼ ਦੇ ਮਾਲਕ ਦੀਪਕ ਕੁਮਾਰ ਤੇ ਲਵਿਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 10 ਵਜੇ ਗੋਦਾਮ ਖੁੱਲ੍ਹਦਾ ਹੈ ਅਤੇ ਰਾਤ ਨੂੰ 8 ਕੁ ਵਜੇ ਉਹ ਖ਼ੁਦ ਰੋਜ਼ਾਨਾ ਗੋਦਾਮ ਬੰਦ ਕਰਕੇ ਜਾਂਦੇ ਹਨ। ਸੀ. ਸੀ. ਟੀ. ਵੀ. ਕੈਮਰਿਆਂ ’ਚ ਆਈ ਫੁਟੇਜ ਅਨੁਸਾਰ ਰਾਤ ਕਰੀਬ ਪੌਣੇ ਇਕ ਵਜੇ ਗੋਦਾਮ ਦੀ ਕੰਧ ਟੱਪ ਕੇ 7 ਵਿਅਕਤੀ, ਜਿਨ੍ਹਾਂ ਸਾਰਿਆਂ ਨੇ ਮੂੰਹ ਬੰਨ੍ਹੇ ਹੋਏ ਸਨ, ਅੰਦਰ ਆਏ ਤੇ ਗੋਦਾਮ ਦੇ ਬਾਹਰ ਗੇਟ ਨੇੜੇ ਬਣੇ ਕਰੀਬ 5 ਕਮਰਿਆਂ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਦੋ ਵੱਖ-ਵੱਖ ਕਮਰਿਆ ’ਚ ਬੰਦ ਕੀਤਾ ਤੇ 2 ਵਿਅਕਤੀ ਉਨ੍ਹਾਂ ਦੀ ਨਿਗਰਾਨੀ ਲਈ ਵੀ ਖੜ੍ਹੇ ਰਹੇ।

ਗਿਰੋਹ ਦੇ ਹੋਰ ਮੈਂਬਰਾਂ ਨੇ ਪਹਿਲਾ ਗੋਦਾਮ ਦੇ ਮੁੱਖ ਗੇਟ ਦੇ ਤਾਲੇ ਇਲੈਕਟ੍ਰਿਕ ਕਟਰ ਨਾਲ ਵੱਢੇ ਤੇ ਅੰਦਰ ਵੀ ਲੱਗੇ ਸ਼ਟਰ ਦੇ ਤਾਲੇ ਇਸੇ ਤਰ੍ਹਾਂ ਕਟਰ ਨਾਲ ਵੱਢੇ ਅਤੇ ਫਿਰ ਬਾਹਰ ਦੇ ਗੇਟ ਦਾ ਤਾਲਾ ਵੀ ਕਟਰ ਨਾਲ ਵੱਢਿਆ ਤੇ ਕਰੀਬ 20 ਮਿੰਟ ਬਾਅਦ ਇਕ ਬਿਨਾਂ ਨੰਬਰੀ ਟਰੱਕ ਗੇਟ ਦੇ ਅੰਦਰ ਦਾਖਲ ਹੋਇਆ, ਜਿਸ ਨੂੰ ਗੋਦਾਮ ਦੇ ਮੂਹਰੇ ਲਾ ਕੇ ਚੋਰਾਂ ਨੇ ਤੇਜ਼ੀ ਨਾਲ ਇਲੈਕਟ੍ਰਾਨਿਕ ਸਾਮਾਨ ਨੂੰ ਤੇਜ਼ੀ ਨਾਲ ਟਰੱਕ ’ਚ ਲੋਡ ਕੀਤਾ। ਕਰੀਬ 2 ਵਜ ਕੇ 15 ਮਿੰਟ ਤੱਕ ਚੋਰ ਪੂਰਾ ਟਰੱਕ ਲੋਡ ਕਰ ਕੇ ਲੈ ਗਏ। ਇਸ ਦੌਰਾਨ ਚੋਰਾਂ ਨੇ ਇਕ ਪ੍ਰਵਾਸੀ ਮਜ਼ਦੂਰ ਅਨੇਕ ਲਾਲ, ਜੋ ਕਿ ਰਾਜ ਮਿਸਤਰੀ ਹੈ ਤੋਂ 20 ਹਜ਼ਾਰ ਦੀ ਨਕਦੀ ਵੀ ਲੈ ਗਏ ਤੇ ਬੰਧਕ ਬਣਾਏ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰੋ ਕੁੰਡਾ ਮਾਰ ਕੇ ਫਰਾਰ ਹੋ ਗਏ ਤੇ ਗੋਦਾਮ ਤੋਂ ਕੁਝ ਦੁਰੀ ’ਤੇ ਸਾਰੇ ਮੋਬਾਇਲ ਵੀ ਸੁੱਟ ਗਏ, ਜੋ ਕਿ ਬਾਅਦ ’ਚ ਪੁਲਸ ਨੂੰ ਮਿਲੇ।

ਮੌਕੇ ’ਤੇ ਪੁੱਜੇ ਥਾਣਾ ਮੁਖੀ ਇੰਸ. ਰਮਨਦੀਪ ਸਿੰਘ ਪੁਲਸ ਪਾਰਟੀ ਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਮੌਕੇ ’ਤੇ ਸੀ.ਸੀ.ਟੀ.ਵੀ. ਰਾਹੀਂ ਸਾਰੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਚੋਰ ਜਲਦ ਹੀ ਪੁਲਸ ਦੀ ਗ੍ਰਿਫਤ ’ਚ ਹੋਣਗੇ। ਲਗਾਤਾਰ ਵਧ ਰਹੀਆਂ ਚੋਰੀ ਅਤੇ ਲੁੱਟ-ਖੋਹ ਆਦਿ ਦੀਆਂ ਵਾਰਦਾਤਾਂ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ: ਮਲਸੀਆਂ ਵਿਖੇ ਕਾਰ ਤੇ 2 ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਔਰਤ ਦੀ ਦਰਦਨਾਕ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri