ਜਲੰਧਰ ਹਲਕੇ ਦੇ ‘ਆਪ’ ਵਿਧਾਇਕ ਰਮਨ ਅਰੋੜਾ ਨੇ ਕੀਤਾ ਥਾਣੇ ਦਾ ਦੌਰਾ

03/15/2022 12:44:02 PM

ਜਲੰਧਰ (ਮਹਾਜਨ) : ਜਲੰਧਰ ਹਲਕਾ ਸੈਂਟਰਲ ਤੋਂ ਨਵੇਂ ਬਣੇ ਵਿਧਾਇਕ ਰਮਨ ਅਰੋੜਾ ਵੱਲੋਂ ਥਾਣਾ ਨੰਬਰ ਚਾਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੇ ਪੁਲਸ ਅਧਿਕਾਰੀਆ ਨਾਲ ਗੱਲਬਾਤ ਵੀ ਕੀਤੀ । ਰਮਨ ਅਰੋੜਾ ਨੇ ਡਿਊਟੀ ’ਤੇ ਮੌਜੂਦ ਅਧਿਕਾਰੀਆਂ ਤੋਂ ਇਲਾਕੇ ਦੇ ਸਾਰੇ ਰਿਕਾਰਡ ਚੈੱਕ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਅਰੋੜਾ ਨੇ ਕਿਹਾ ਕਿ ਥਾਣੇ ’ਚ ਆ ਕੇ ਚੈਕਿੰਗ ਕਰਨ ਦਾ ਉਨ੍ਹਾਂ ਦਾ ਮੁੱਖ ਮਕਸਦ ਹੈ ਕਿ ਪੁਲਸ ਅਧਿਕਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਰਹੇ ਹਨ ਜਾਂ ਨਹੀਂ, ਕਿਉਂਕਿ ਜੇਕਰ ਪੁਲਸ ਅਧਿਕਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣਗੇ ਤਾਂ ਹੀ ਉਨ੍ਹਾਂ ਦੇ ਹਲਕੇ ਵਿੱਚ ਅਮਨ ਅਤੇ ਸ਼ਾਂਤੀ ਬਣੀ ਰਹੇਗੀ।

ਇਹ ਵੀ ਪੜ੍ਹੋ : ਨਾਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ 'ਆਪ' ਵਿਧਾਇਕ ਦੀ ਰੇਡ, ਮੁਲਜ਼ਮਾਂ ਨੂੰ ਪਈਆਂ ਭਾਜੜਾਂ

ਇਸ ਦੇ ਨਾਲ ਹੀ ਉਨ੍ਹਾਂ ਨੇ ਥਾਣੇ ’ਚ ਡਿਊਟੀ ’ਤੇ ਹਾਜ਼ਰ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਚੈਕਿੰਗ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਥਾਣਾ ਨੰਬਰ 4 ਵਿਖੇ ਸਭ ਕੰਮ ਸਹੀ ਚੱਲ ਰਹੇ ਹਨ ਅਤੇ ਜਿੰਨੇ ਵੀ ਪੁਲਸ ਅਧਿਕਾਰੀਆਂ ਦੀ ਉੱਥੇ ਡਿਊਟੀ ਸੀ ਉਹ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਸਨ। ਇਸਦੇ ਨਾਲ ਹੀ ਉਨਾਂ ਨੇ ਕਿਹਾ ਕਿ ਜਿਹੜੇ ਵੀ ਕੰਮ ਪਿਛਲੀ ਪਾਰਟੀਆਂ ਦੇ ਵਿਧਾਇਕਾਂ ਨੇ ਨਹੀਂ ਕੀਤੇ, ਉਹ ਕੰਮ ਹੁਣ ਆਮ ਆਦਮੀ ਪਾਰਟੀ ਕਰਕੇ ਦਿਖਾਏਗੀ ਅਤੇ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਵੇਗੀ।

ਇਹ ਵੀ ਪੜ੍ਹੋ : ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ, ਕੀਤੀ ਇਹ ਸ਼ਿਕਾਇਤ

Anuradha

This news is Content Editor Anuradha