ਸੱਪ ਨੇ ਡੰਗਿਆ ਨੌਜਵਾਨ, ਮਰੀਜ਼ ਸਣੇ ਸੱਪ ਨੂੰ ਵੀ ਲੈ ਗਏ ਹਸਪਤਾਲ

10/23/2023 12:02:19 PM

ਜਲੰਧਰ (ਸ਼ੋਰੀ) : ਬੀਤੀ ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਸੱਪ ਦੇ ਡੰਗੇ ਇਕ ਪੀੜਤ ਵਿਅਕਤੀ ਦੇ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਲੈ ਕੇ ਆਏ। ਪਰਿਵਾਰਕ ਮੈਂਬਰ ਉਸ ਸੱਪ ਨੂੰ ਵੀ ਪਲਾਸਟਿਕ ਦੀ ਬੋਤਲ ’ਚ ਬੰਦ ਕਰ ਕੇ ਐਮਰਜੈਂਸੀ ਵਾਰਡ ’ਚ ਲੈ ਆਏ। ਇਹ ਦੇਖ ਕੇ ਵਾਰਡ ’ਚ ਮੌਜੂਦ ਹੋਰ ਮਰੀਜ਼ ਡਰ ਗਏ। ਬੋਤਲ ’ਚ ਜ਼ਹਿਰੀਲੇ ਸੱਪ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਜਾਣਕਾਰੀ ਅਨੁਸਾਰ ਪਲਵਿੰਦਰ ਕੁਮਾਰ (29) ਪੁੱਤਰ ਹਰਵਿੰਦਰ ਕੁਮਾਰ ਵਾਸੀ ਕਪੂਰਥਲਾ ਨੂੰ ਸੱਪ ਨੇ ਡੰਗ ਲਿਆ। ਉਸ ਦੇ ਇਕ ਪਰਿਵਾਰਕ ਮੈਂਬਰ ਨੇ ਹਿੰਮਤ ਦਿਖਾਉਂਦੇ ਹੋਏ ਵਾਈਪਰ ਦੀ ਮਦਦ ਨਾਲ ਪਲਾਸਟਿਕ ਦੀ ਬੋਤਲ ’ਚ ਜ਼ਹਿਰੀਲੇ ਸੱਪ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਪਲਵਿੰਦਰ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਤੋਂ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਲਵਿੰਦਰ ਦੇਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸੱਪ ਨੂੰ ਹਸਪਤਾਲ ਲੈ ਕੇ ਆਏ ਤਾਂ ਜੋ ਡਾਕਟਰ ਨੂੰ ਇਸ ਦੇ ਜ਼ਹਿਰ ਬਾਰੇ ਪਤਾ ਲੱਗ ਸਕੇ।

ਇਹ ਵੀ ਪੜ੍ਹੋ: ਆਫ਼ਤ ਤੋਂ ਪਹਿਲਾਂ ਤੇ ਬਾਅਦ ’ਚ ਕੰਮ ਆਈ ਪੰਜਾਬ ਸਰਕਾਰ ਦੀ ਸੂਝਬੂਝ, ਸਹੀ ਸਾਬਤ ਹੋਇਆ ਇਹ ਫ਼ੈਸਲਾ

ਇਸ ਤੋਂ ਬਾਅਦ ਹਸਪਤਾਲ ’ਚ ਤਾਇਨਾਤ ਪੁਲਸ ਗਾਰਡ ਦੇ ਪੁਲਸ ਮੁਲਾਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੱਪ ਨੂੰ ਐਮਰਜੈਂਸੀ 'ਚੋਂ ਬਾਹਰ ਕੱਢਣ ਲਈ ਕਿਹਾ। ਅਖੀਰ ਉਸ ਨੇ ਬਸਤੀ ਬਾਵਾ ਖੇਲ ਨਗਰ ਨੇੜੇ ਸੱਪ ਛੱਡ ਦਿੱਤਾ, ਜਦਕਿ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਸਵੇਰੇ ਸੱਪ ਨੂੰ ਛੱਡਣ ਦੀ ਗੱਲ ਕਹੀ ਸੀ, ਉਨ੍ਹਾਂ ਦੀ ਗੱਲ ਸੁਣ ਕੇ ਐਮਰਜੈਂਸੀ 'ਚ ਮੌਜੂਦ ਲੋਕਾਂ 'ਚ ਇਹ ਡਰ ਦੇਖਿਆ ਗਿਆ ਕਿ ਜੇਕਰ ਕਿਸੇ ਦੀ ਗਲਤੀ ਨਾਲ ਬੋਤਲ 'ਚੋਂ ਸੱਪ ਨਿਕਲ ਗਿਆ ਤਾਂ ਕਈਆਂ ਨੂੰ ਡੰਗ ਲਵੇਗਾ।

ਸਾਵਧਾਨ ਰਹੋ ਤੇ ਪੂਰਾ ਇਲਾਜ ਕਰਵਾਓ
ਸੱਪਾਂ ਦੇ ਡੰਗੇ ਲੋਕਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਅਜਿਹੇ ਮਰੀਜ਼ਾਂ ਨੂੰ ਝੋਲਾ-ਛਾਪ ਡਾਕਟਰਾਂ ਕੋਲ ਲਿਜਾਣ ਦੀ ਬਜਾਏ ਸਰਕਾਰੀ ਹਸਪਤਾਲਾਂ ’ਚ ਲੈ ਕੇ ਆਉਣ। ਅਜਿਹੇ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਐਂਟੀ ਵੇਨਮ ਟੀਕੇ ਬਿਲਕੁਲ ਮੁਫ਼ਤ ਹਨ ਤੇ ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ’ਚ ਸਾਰਾ ਇਲਾਜ ਮੁਫਤ ਹੈ, ਜਦਕਿ ਨਿੱਜੀ ਹਸਪਤਾਲਾਂ ’ਚ ਇਨ੍ਹਾਂ ਐਂਟੀ ਵੇਨਮ ਇੰਜੈਕਸ਼ਨਾਂ ਦੀਆਂ ਕੀਮਤਾਂ ਮਹਿੰਗੀਆਂ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anuradha

This news is Content Editor Anuradha