ਸੁਲਤਾਨਪੁਰ ਲੋਧੀ ਦੇ ਆੜ੍ਹਤੀ ਨੇ ਵੇਂਈ 'ਚ ਮਾਰੀ ਛਾਲ, ਗੋਤਾਖੋਰ ਵੱਲੋਂ ਕੀਤੀ ਜਾ ਰਹੀ ਭਾਲ

07/18/2023 11:58:11 AM

ਸੁਲਤਾਨਪੁਰ ਲੋਧੀ (ਸੋਢੀ)- ਦਾਨਾ ਮੰਡੀ ਸੁਲਤਾਨਪੁਰ ਲੋਧੀ ਦੇ 1 ਆੜ੍ਹਤੀ ਵੱਲੋਂ ਅੱਜ ਸਵੇਰੇ ਅਚਾਨਕ ਭੇਦਭਰੇ ਢੰਗ ਨਾਲ ਪਵਿੱਤਰ ਕਾਲੀ ਵੇਂਈ ਵਿਚ ਛਾਲ ਮਾਰਨ ਦੀ ਖ਼ਬਰ ਮਿਲੀ ਹੈ । ਵੇਂਈ ਨਦੀ ਇਸ ਸਮੇਂ ਕੰਢੇ ਤੱਕ ਵਗ ਰਹੀ ਹੈ ਤੇ ਪਾਣੀ ਬਹੁਤ ਜ਼ਿਆਦਾ ਹੈ । ਆੜ੍ਹਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਲੁਬਾਣਾ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਵਰਿੰਦਰ ਸਿੰਘ ਬਾਜਵਾ ਵੱਲੋਂ ਤੁਰੰਤ ਐੱਸ.ਡੀ.ਆਰ.ਐੱਫ. ਟੀਮ ਤੇ ਹੋਰ ਗੋਤਾਖੋਰ ਲਗਾ ਕੇ ਵੇਂਈ ਵਿਚ ਡੁੱਬੇ ਆੜ੍ਹਤੀ ਦੀ ਤਲਾਸ਼ ਜਾਰੀ ਹੈ ।

ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ

ਡੀ.ਐੱਸ.ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਵੇਈਂ ਦੇ ਕੰਢੇ 'ਤੇ ਆੜ੍ਹਤੀ ਦੀ ਐਕਟਿਵਾ ਸਕੂਟਰੀ ਤੇ ਚਪਲਾਂ ਪਈਆਂ ਮਿਲੀਆਂ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆੜ੍ਹਤੀ ਨੇ ਵੇਂਈ ਵਿਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ । ਹੋਰ ਪ੍ਰਾਪਤ ਜਾਣਕਾਰੀ ਅਨੁਸਾਰ ਵੇਂਈ ਵਿਚ ਲਾਪਤਾ ਹੋਇਆ ਆੜ੍ਹਤੀ ਰਾਜੇਸ਼ ਕੁਮਾਰ ਪੁਰੀ (58) ਪੁੱਤਰ ਸਤਪਾਲ ਵਾਸੀ ਮਾਡਲ ਟਾਊਨ ਸੁਲਤਾਨਪੁਰ ਲੋਧੀ ਹੈ। ਜਿਸਦੇ ਭਰਾ ਅਰੁਣ ਪੁਰੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਅੱਜ ( ਸੋਮਵਾਰ) ਸਵੇਰੇ ਵੇਂਈ ਕਿਨਾਰੇ ਸੈਰ ਕਰਨ ਗਿਆ ਸੀ। ਪਰ ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਿਸ 'ਤੇ ਉਸਦੀ ਸਕੂਟਰੀ ਵੇਂਈ ਕਿਨਾਰੇ ਖੜ੍ਹੀ ਮਿਲੀ ਤਾਂ ਸ਼ੱਕ ਹੋਇਆ ਕਿ ਉਸਨੇ ਵੇਂਈ ਵਿਚ ਛਾਲ ਮਾਰੀ ਹੋਵੇਗੀ । ਪਰਿਵਾਰ ਵੱਲੋਂ ਦਾਣਾ ਮੰਡੀ, ਬਾਜ਼ਾਰ, ਮੰਦਰਾਂ ਆਦਿ ਵਿੱਚ ਭਾਲ ਕੀਤੀ ਪਰ ਉਹ ਨਹੀਂ ਮਿਲ ਸਕਿਆ  ਲਈ। ਆੜ੍ਹਤੀ ਦੀ ਸਕੂਟਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿੱਛੇ ਵੇਈ ਦੇ ਕਿਨਾਰੇ ਖੜ੍ਹੀ ਸੀ।

ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ

ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ ਇੰਸਪੈਕਟਰ ਵਰਿੰਦਰ ਸਿੰਘ ਬਾਜਵਾ ਵੀ  ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਹੋਏ ਆੜ੍ਹਤੀ ਦੀ ਤਲਾਸ਼ ਨਿਗਰਾਨੀ ਵਿਚ ਕਰਵਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪਰਿਵਾਰ ਅਨੁਸਾਰ ਆੜ੍ਹਤੀ ਰਾਜੇਸ਼ ਕੁਮਾਰ ਕੁਝ ਦਿਨ ਪਹਿਲਾਂ ਹੀ ਵਿਦੇਸ਼ ਵਿੱਚ ਰਹਿੰਦੇ ਆਪਣੇ ਬੇਟੇ ਨੂੰ ਮਿਲ ਕੇ ਭਾਰਤ ਪਰਤੇ ਹਨ । ਇਸ ਸਬੰਧੀ ਪੁਲਸ ਉਸ ਦੇ ਘਰ ਤੋਂ ਲੈ ਕੇ ਮੌਕੇ ਤੱਕ ਸੀ.ਸੀ.ਟੀ.ਵੀ ਫੁਟੇਜ ਵੀ ਖੰਗਾਲ ਰਹੀ ਹੈ । ਡੀ.ਐੱਸ.ਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਤੇ ਥਾਣਾ ਮੁਖੀ ਨੇ ਹੋਰ ਦੱਸਿਆ ਕਿ ਆੜ੍ਹਤੀ ਰਾਜੇਸ਼ ਦੇ ਪਰਿਵਾਰਾਂ ਮੈਂਬਰਾਂ ਦੱਸਿਆ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ ਤੇ ਨਾ ਹੀ ਕਿਸੇ ਨਾਲ ਕੋਈ ਪੈਸੇ ਦਾ ਲੈਣ ਦੇਣ ਹੈ । ਉਹ ਕੋਈ ਪ੍ਰੇਸ਼ਾਨ ਵੀ ਨਹੀਂ ਸੀ । ਪਰ ਉਸਦੇ ਲਾਪਤਾ ਹੋਣ ਦੀ ਜਾਂਚ ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ- 20 ਸਾਲ ਦਾ ਨੌਜਵਾਨ ਬਣਿਆ ਪ੍ਰੇਰਣਾ ਸਰੋਤ, 20 ਦਿਨਾਂ 'ਚ ਠੇਕੇ ਦੀ ਜ਼ਮੀਨ 'ਚ ਕਮਾਉਂਦੈ ਲੱਖਾਂ ਰੁਪਏ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan