ਜਲੰਧਰ ਵਿਖੇ ਖਾਣਾ ਬਣਾਉਂਦੇ ਸਮੇਂ ਰਸੋਈ ਨੂੰ ਲੱਗੀ ਅੱਗ, ਬੈਂਕ ਮੈਨੇਜਰ ਦੀ ਪਤਨੀ ਝੁਲਸੀ

12/11/2023 1:43:57 PM

ਜਲੰਧਰ (ਵਰੁਣ)-ਵਿਕਾਸਪੁਰੀ ਮੁਹੱਲੇ ’ਚ ਘਰ ਦੇ ਅੰਦਰ ਖਾਣਾ ਬਣਾਉਂਦੇ ਹੋਏ ਅਚਾਨਕ ਰਸੋਈ ’ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਖਾਣਾ ਬਣਾ ਰਹੀ ਬੈਂਕ ਮੈਨੇਜਰ ਦੀ ਪਤਨੀ ਬੁਰੀ ਤਰ੍ਹਾਂ ਝੁਲਸ ਗਈ, ਜਿਸ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਅੱਗ ਦੀਆਂ ਲਾਟਾਂ ਦੀ ਲਪੇਟ ’ਚ ਆਉਣ ਕਾਰਨ 37 ਸਾਲਾ ਦੀਪਿਕਾ ਪਤਨੀ ਕੁਮਾਰ ਅਮਿਤ ਵਾਸੀ ਵਿਕਾਸਪੁਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਨੰ. 8 ਦੇ ਏ. ਐੱਸ. ਆਈ. ਮਨਜੀਤ ਰਾਮ ਨੇ ਦੱਸਿਆ ਕਿ ਦੀਪਿਕਾ ਰਸੋਈ ਵਿਚ ਖਾਣਾ ਬਣਾ ਰਹੀ ਸੀ, ਜਦੋਂ ਕਿ ਉਸ ਦਾ ਪਤੀ ਅਤੇ 10 ਸਾਲਾ ਪੁੱਤਰ ਕਮਰੇ ਵਿਚ ਮੌਜੂਦ ਸਨ। ਇਸ ਦੌਰਾਨ ਅਣਪਛਾਤੇ ਕਾਰਨਾਂ ਕਾਰਨ ਰਸੋਈ ’ਚ ਅੱਗ ਲੱਗ ਗਈ, ਜਿਸ ਕਾਰਨ ਦੀਪਿਕਾ ਝੁਲਸ ਗਈ। ਉਨ੍ਹਾਂ ਦੱਸਿਆ ਕਿ ਦੀਪਿਕਾ ਦਾ ਪਤੀ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਗਿਆ। ਫਿਲਹਾਲ ਦੀਪਿਕਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਪੁਲਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਦੀਪਿਕਾ ਦੇ ਘਰ ਪਹੁੰਚੀ ਤਾਂ ਉਥੇ ਤਾਲਾ ਲੱਗਿਆ ਹੋਇਆ ਸੀ, ਜਿਸ ਕਾਰਨ ਜਾਂਚ ਅੱਗੇ ਨਹੀਂ ਵਧ ਸਕੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri