ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 77ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤੀ ਰੋਹ ਭਰੀ ਨਾਅਰੇਬਾਜ਼ੀ

12/20/2020 3:14:36 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਲਾਏ ਗਏ ਧਰਨੇ ਦੇ 77ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢੀ ਹੈ। ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਤਪਾਲ ਸਿੰਘ ਮਿਰਜ਼ਾਪੁਰ ਪ੍ਰਿਥਪਾਲ ਸਿੰਘ ਹੁਸੈਨਪੁਰ ਅਤੇ ਅਮਰਜੀਤ ਸਿੰਘ ਕੁਰਾਲਾ ਦੀ ਅਗਵਾਈ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਰੋਸ ਵਿਖਾਵੇ ਦੌਰਾਨ ਮਾਸਟਰ ਰਜਿੰਦਰ ਸਿੰਘ, ਅਵਤਾਰ ਸਿੰਘ ਸਿੰਘਾਪੁਰੀ ਆਦਿ ਬੁਲਾਰਿਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਅਤੇ ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ।

ਉਨ੍ਹਾਂ ਆਖਿਆ ਇਸ ਲਈ ਦਿੱਲੀ ਦੀ ਘੇਰਾਬੰਦੀ ਦੇ ਨਾਲ-ਨਾਲ ਹੋਰ ਸੂਬਿਆਂ ’ਚ ਬਹੁ ਪਸਾਰੀ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਹ ਲੜਾਈ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗੀ। ਅੱਜ ਗੁਰੂਦੁਆਰਾ ਬਾਈਪਾਸ ਦੀ ਸੰਗਤ ਵੱਲੋਂ ਲੰਗਰ ਲਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਸਿੰਘ ਵੜੈਚ, ਹਰਮੇਸ਼ ਸਿੰਘ, ਹਰਭਜਨ ਸਿੰਘ ਰਾਪੁਰ, ਸਤਵਿੰਦੱਰ ਸਿੰਘ ਕੋਟਲੀ, ਕੁਲਵੰਤ ਸਿੰਘ, ਗਿਆਨ ਸਿੰਘ ਕਾਲਕਟ, ਮਾਸਟਰ ਰਜਿੰਦਰ ਸਿੰਘ, ਰਤਨ ਸਿੰਘ ਖੋਖਰਾ, ਜਸਵਿੰਦਰ ਸਿੰਘ, ਨਿਸ਼ਾਨ ਸਿੰਘ, ਦਰਸ਼ਨ ਸਿੰਘ, ਬਲਕਾਰ ਸਿੰਘ, ਰਜਵਿੰਦਰ ਸਿੰਘ, ਅਰਬਿੰਦਰ ਸਿੰਘ ਬਲਕਾਰ ਸਿੰਘ, ਸਵਰਨ ਸਿੰਘ ਆਦਿ ਮੌਜੂਦ ਸਨ।    

Aarti dhillon

This news is Content Editor Aarti dhillon