ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 73ਵੇਂ ਦਿਨ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਰਹੇ ਇਲਾਕੇ ਦੇ ਕਿਸਾਨ

12/16/2020 4:49:26 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਲਾਏ ਗਏ ਧਰਨੇ ਦੇ 73ਵੇਂ ਦਿਨ ਵੀ ਕੜਾਕੇ ਦੀ ਠੰਡ 'ਚ ਵੱਡੀ ਗਿਣਤੀ 'ਚ ਇਲਾਕੇ ਕਿਸਾਨ ਡਟੇ ਰਹੇ। ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਧਰਨੇ ਦੀ ਅਗਵਾਈ ਪ੍ਰਿਥਪਾਲ ਸਿੰਘ ਹੁਸੈਨਪੁਰ ਅਤੇ ਅਮਰਜੀਤ ਸਿੰਘ ਕੁਰਾਲਾ ਨੇ ਕੀਤੀ। ਇਸ ਦੌਰਾਨ ਕਿਸਾਨਾਂ ਅਤੇ ਕਿਰਤੀਆਂ ਨੇ ਮਿਲ ਕੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਧਰਨੇ ਦੌਰਾਨ ਹਰਬੰਸ ਸਿੰਘ ਰਾਪੁਰ, ਨਿਰਮਲ ਸਿੰਘ ਲੱਕੀ ਆਦਿ ਬੁਲਾਰਿਆਂ ਨੇ ਕੇਂਦਰ ਸਰਕਾਰ ਜੇਕਰ ਦੇਸ਼ ਵਿਆਪੀ ਕਿਸਾਨ ਅੰਦੋਲਨ ਕਰ ਰਹੀਆਂ ਨਾਲ ਗੱਲਬਾਤ ਕਰੇਗੀ, ਉਹ ਗੱਲਬਾਤ ਮਹਿਜ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਸ਼ਰਤ ਤੇ ਹੋਵੇਗੀ। ਉਨ੍ਹਾਂ ਆਖਿਆ ਜਿਸ ਤਰ੍ਹਾਂ ਮੋਦੀ ਸਰਕਾਰ ਹੰਕਾਰ ਹੰਕਾਰ ਨੂੰ ਤੋੜਨ ਲਈ ਦੇਸ਼ ਵਿਆਪੀ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਨੂੰ ਪਿੰਡ-ਪਿੰਡ ਲੈ ਕੇ ਜਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਖਤਮ ਹੋਵੇਗੀ। ਇਸ ਮੌਕੇ ਡਾ. ਰੂਪ ਲਾਲ ਖੁੱਡਾ, ਤਰਸੇਮ ਸਿੰਘ ਚੋਟਾਲਾ, ਰਾਣਾ ਚੋਟਾਲਾ, ਸਵਰਨ ਸਿੰਘ, ਪ੍ਰੇਮਪਾਲ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਬਲਬੀਰ ਸਿੰਘ ਓਹੜਪੁਰ, ਕਸ਼ਮੀਰ ਸਿੰਘ,ਰਤਨ ਸਿੰਘ ਖੋਖਰਾ, ਸੁਨੀਲ ਕੁਮਾਰ, ਮੇਜਰ ਸਿੰਘ ਜਹੂਰਾ, ਸੁਰਿੰਦਰ ਸਿੰਘ ਮਾਨਕਢੇਰੀ, ਅਵਤਾਰ ਸਿੰਘ ਕੰਧਾਲਾ ਸ਼ੇਖਾ, ਮਹਾਵੀਰ ਸਿੰਘ ਮਸੀਤੀ, ਹਰਵਿੰਦਰ ਜੀਤ ਸਿੰਘ, ਜਰਨੈਲ ਸਿੰਘ, ਗੱਜਣ ਸਿੰਘ, ਗੁਰਨਾਮ ਸਿੰਘ, ਰਤਨ ਸਿੰਘ ਕੰਧਾਲਾ ਸ਼ੇਖਾ, ਜੋਗਿੰਦਰ ਸਿੰਘ, ਮੋਦੀ ਕੁਰਾਲਾ  ਦਲਜੀਤ ਸਿੰਘ ਖਰਲ ਕਲਾ ਆਦਿ ਮੌਜੂਦ ਸਨ। |

Aarti dhillon

This news is Content Editor Aarti dhillon