ਨੈਸ਼ਨਲ ਹਾਈਵੇਅ 'ਤੇ ਸਥਿਤ 7 ਪੈਟਰੋਲ ਪੰਪ 24 ਘੰਟੇ ਰਹਿਣਗੇ ਖੁੱਲੇ

04/03/2020 7:59:22 PM

ਸੁਲਤਾਨਪੁਰ ਲੋਧੀ,(ਸੋਢੀ) : ਜ਼ਿਲਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਪੂਰੇ ਜ਼ਿਲੇ 'ਚ ਲੱਗੇ ਕਰਫਿਊ ਦੌਰਾਨ ਜ਼ਿਲੇ ਦੇ ਸਾਰੇ ਪੈਟਰੋਲ ਪੰਪਾਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲੇ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਉਥੇ ਹੀ ਇਸ ਸਬੰਧ 'ਚ ਇਕ ਜ਼ਿਲੇ ਤੋਂ ਦੂਸਰੇ ਜ਼ਿਲਿਆਂ ਨੂੰ ਜਾ ਰਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਟਰੱਕਾਂ/ਹੋਰ ਸਾਧਨਾਂ ਰਾਹੀਂ ਨਿਰਵਿਘਨ ਨਿਰਧਾਰਤ ਸਥਾਨ 'ਤੇ ਪਹੁੰਚਾਉਣ ਲਈ ਜ਼ਿਲਾ ਮੈਜਿਸਟਰੇਟ ਵੱਲੋਂ ਨੈਸ਼ਨਲ ਹਾਈਵੇਅ 'ਤੇ ਸਥਿਤ 7 ਪੈਟਰੋਲ ਪੰਪਾਂ ਨੂੰ 24 ਘੰਟੇ ਸੱਤ ਦਿਨ ਖੁੱਲੇ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਪੈਟਰੋਲ ਪੰਪਾਂ 'ਚ ਮੈਸ: ਰਾਮ ਪ੍ਰੇਮ ਚੰਦ ਫਿਲਿੰਗ ਸਟੇਸ਼ਨ (ਸਾਹਮਣੇ ਜੇ. ਸੀ. ਟੀ. ਮਿੱਲ ਫਗਵਾੜਾ), ਮੈਸ: ਬੀ. ਐਨ ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਵਾਈ . ਪੀ. ਦੁੱਗਲ ਫਿਲਿੰਗ ਸਟੇਸ਼ਨ (ਨੇੜੇ ਵਾਹਦ ਸੰਦਰ ਸ਼ੂਗਰ ਮਿੱਲ ਫਗਵਾੜਾ), ਮੈਸ: ਰੋਜ਼ ਫਿਲਿੰਗ ਸਟੇਸ਼ਨ (ਨੇੜੇ ਚੰਡੀਗੜ ਬਾਈਪਾਸ ਆਨ ਹਾਈਵੇਅ), ਮੈਸ. ਸੰਘਾ ਗਿੱਲ ਐਚ. ਪੀ ਫਿਲਿੰਗ ਸਟੇਸ਼ਨ (ਸੁਭਾਨਪੁਰ), ਐਚ. ਪੀ ਹਮਾਰਾ ਪੰਪ ਢਿਲਵਾਂ (ਸੁਭਾਨਪੁਰ ਤੋਂ ਢਿਲਵਾਂ ਰੋਡ) ਅਤੇ ਮੈਸ: ਸ਼ਰਮਾ ਫਿਲਿੰਗ ਸਟੇਸ਼ਨ ਢਿਲਵਾਂ (ਅੰਮ੍ਰਿਤਸਰ ਰੋਡ ਢਿਲਵਾਂ ਅੱਡਾ) ਸ਼ਾਮਲ ਹਨ। ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਉਕਤ ਸਾਰੇ ਪੈਟਰੋਲ ਪੰਪ ਮਾਲਕ ਆਉਣ ਵਾਲੇ ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੇ ਖਾਣ ਲਈ ਫੂਡ ਪੈਕੇਟ ਵੀ ਮੁਹੱਈਆ ਕਰਵਾਉਣਗੇ।

Deepak Kumar

This news is Content Editor Deepak Kumar