ਜਲੰਧਰ ''ਚ ਜਾਅਲੀ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਾ ਗਿਰੋਹ ਬੇਪਰਦ, 6 ਗ੍ਰਿਫ਼ਤਾਰ

12/09/2020 11:32:09 AM

ਜਲੰਧਰ (ਮ੍ਰਿਦੁਲ, ਜ.ਬ.)— ਕਮਿਸ਼ਨਰ ਪੁਲਸ ਨੇ ਜਾਅਲੀ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਇਕ ਗਿਰੋਹ ਨੂੰ ਬੇਪਰਦ ਕੀਤਾ ਹੈ। ਪੁਲਸ ਨੇ ਘਰ ਤੋਂ ਹੀ ਮਿੰਨੀ ਡੀ. ਟੀ. ਓ. ਆਫਿਸ ਚਲਾਉਣ ਵਾਲੇ 6 ਲੋਕਾਂ ਨੂੰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 2 ਮੁਲਜ਼ਮ ਫਰਾਰ ਹੋ ਗਏ ਹਨ। ਉਕਤ ਲੋਕਾਂ ਕੋਲੋਂ ਸੈਂਕੜੇ ਡਰਾਈਵਿੰਗ ਲਾਇਸੈਂਸ ਵੀ ਬਰਾਮਦ ਕੀਤੇ ਗਏ ਹਨ। ਉਕਤ ਗ੍ਰਿਫ਼ਤਾਰ ਮੁਲਜ਼ਮਾਂ 'ਚ ਜਤਿੰਦਰ ਸਿੰਘ ਉਰਫ਼ ਕਾਕਾ ਵਾਸੀ ਜੈਨ ਕਾਲੋਨੀ ਨੇੜੇ ਕਰਾਰ ਖਾਂ ਮੁਹੱਲਾ, ਵਿਸ਼ਾਲ ਹੰਸ ਵਾਸੀ ਰਿਸ਼ੀ ਨਗਰ, ਰੋਹਿਤ ਕੁਮਾਰ ਉਰਫ਼ ਟੋਨੀ ਵਾਸੀ ਨਿਊ ਦਸਮੇਸ਼ ਨਗਰ, ਰਾਹੁਲ ਲੇਖ ਵਾਸੀ ਗੀਤਾ ਕਾਲੋਨੀ, ਕੀਮਤੀ ਲਾਲ ਵਾਸੀ ਪਿੰਡ ਜੰਡੀਆਂ, ਸ਼ਿਵ ਕੁਮਾਰ ਉਰਫ਼ ਸ਼ਿਵੀ ਸ਼ਰਮਾ ਵਾਸੀ ਨਿਊ ਗੁਰੂ ਨਾਨਕਪੁਰਾ ਸ਼ਾਮਲ ਹਨ। ਦੂਜੇ ਪਾਸੇ ਮੁਲਜ਼ਮ ਅਜੇ ਪਟੇਲ ਵਾਸੀ ਸੰਨੀ ਐਨਕਲੇਵ ਅਤੇ ਸੰਦੀਪ ਥਾਪਰ ਵਾਸੀ ਪਿੰਡ ਬੰਬੀਆਂਵਾਲ ਫਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਇਕ ਉਦਯੋਗਪਤੀ ਨੇ ਆਪਣੇ ਬੇਟੇ ਦਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਸੀ ਅਤੇ ਉਹ ਆਰ. ਟੀ. ਓ. ਦਫ਼ਤਰ ਗਿਆ ਤਾਂ ਉਥੇ ਉਸ ਨੂੰ ਇਕ ਏਜੰਟ ਮਿਲਿਆ, ਜਿਸ ਨੇ ਉਦਯੋਗਪਤੀ ਨੂੰ ਭਰੋਸਾ ਦਿਵਾਇਆ ਕਿ ਉਹ 25 ਹਜ਼ਾਰ ਰੁਪਏ ਲੈ ਕੇ ਅੰਤਰਰਾਸ਼ਟਰੀ ਲਾਇਸੈਂਸ ਬਣਾ ਦੇਵਾਂਗਾ। ਉਦਯੋਗਪਤੀ ਨੇ ਉਸ ਨੂੰ ਪੈਸੇ ਦਿੱਤੇ ਅਤੇ ਏਜੰਟ ਨੇ ਲਾਇਸੈਂਸ ਬਣਾ ਕੇ ਦੇ ਿਦੱਤਾ। ਇਸ ਤੋਂ ਕੁਝ ਦਿਨ ਬਾਅਦ ਉਦਯੋਗਪਤੀ ਦਾ ਬੇਟਾ ਵਿਦੇਸ਼ ਗਿਆ ਤਾਂ ਉਥੋਂ ਦੀ ਪੁਲਸ ਨੇ ਉਸ ਦਾ ਲਾਇਸੈਂਸ ਚੈੱਕ ਕੀਤਾ ਤਾਂ ਉਹ ਜਾਅਲੀ ਪਾਇਆ ਗਿਆ।

ਉਦਯੋਗਪਤੀ ਏਜੰਟ ਨੂੰ ਫੋਨ ਕਰਦਾ ਰਿਹਾ ਅਤੇ ਏਜੰਟ ਇਸ ਮਾਮਲੇ 'ਚ ਆਨਾਕਾਨੀ ਕਰਦਾ ਰਿਹਾ। ਇਸ ਤੋਂ ਬਾਅਦ ਥੱਕ-ਹਾਰ ਕੇ ਉਦਯੋਗਪਤੀ ਨੇ ਥਾਣਾ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਇਕ ਮਹਿਲਾ ਪੁਲਸ ਕਰਮਚਾਰੀ ਕੋਲੋਂ ਏਜੰਟ ਨੂੰ ਫੋਨ ਕਰਵਾਇਆ ਕਿ ਉਸਨੇ ਆਪਣਾ ਲਾਇਸੈਂਸ ਬਣਵਾਉਣਾ ਹੈ। ਉਥੇ ਟਰੈਪ ਲਾ ਕੇ ਪੁਲਸ ਨੇ ਆਰ. ਟੀ. ਏ. ਦਫ਼ਤਰ 'ਚੋਂ ਉਕਤ ਏਜੰਟ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

ਪੁਲਸ ਜਾਂਚ ਵਿਚ ਪਤਾ ਲੱਗਾ ਕਿ ਉਕਤ ਏਜੰਟ ਆਪਣੇ ਸਾਥੀਆਂ ਸਮੇਤ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਕਰਦਾ ਸੀ। ਪੁਲਸ ਨੇ ਏਜੰਟ ਸਮੇਤ 3 ਲੋਕਾਂ ਨੂੰ ਬੀਤੀ ਰਾਤ ਹੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਆਰ. ਟੀ. ਓ. ਦਫਤਰ ਦੇ ਦਸਤਾਵੇਜ਼ਾਂ ਤੋਂ ਇਲਾਵਾ ਸੈਂਕੜਿਆਂ ਦੇ ਹਿਸਾਬ ਨਾਲ ਡਰਾਈਵਿੰਗ ਲਾਇਸੈਂਸ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਇਸ ਬਾਰੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਨ ਵਾਲੀ ਹੈ। ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਜਦੋਂ ਆਰ. ਟੀ. ਏ. ਬਰਜਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਪੁਲਸ ਜਾਂਚ ਵਿਚ ਕਾਕਾ, ਟੋਨੀ ਅਤੇ ਸ਼ਿਵੀ ਹਨ ਮਾਸਟਰਮਾਈਂਡ
ਪੁਲਸ ਸੂਤਰਾਂ ਦੀ ਮੰਨੀਏ ਤਾਂ ਜਾਅਲੀ ਡਰਾਈਵਿੰਗ ਲਾਇਸੈਂਸ ਦੇ ਪਿੱਛੇ ਕਾਕਾ, ਟੋਨੀ ਅਤੇ ਸ਼ਿਵੀ ਮਾਸਟਰਮਾਈਂਡ ਅਤੇ ਐੱਨ. ਆਰ. ਆਈ. ਨੂੰ ਜਾਅਲੀ ਲਾਇਸੈਂਸ ਸਬੰਧੀ ਮਿਲਣ ਵਾਲਾ ਵਿਅਕਤੀ ਟੋਨੀ ਦੇ ਲਿੰਕ ਵਿਚ ਆਇਆ। ਉਸ ਨੇ ਕਾਕਾ ਨਾਲ ਗੱਲਬਾਤ ਕੀਤੀ ਅਤੇ ਸਮਾਰਟ ਚਿੱਪ ਕੰਪਨੀ ਕੋਲੋਂ ਸ਼ਿਵੀ ਜ਼ਰੀਏ ਉਕਤ ਲਾਇਸੈਂਸ ਬਣਵਾਇਆ। ਸ਼ਿਵੀ ਸਮਾਰਟ ਚਿੱਪ ਕੰਪਨੀ ਵਿਚ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਉਸਦੇ ਕਈ ਏਜੰਟਾਂ ਨਾਲ ਸਬੰਧ ਹਨ। ਉਕਤ ਨੈਕਸਸ ਨੂੰ ਚਲਾਉਣ ਵਾਲੇ ਇਹੀ ਤਿੰਨੋਂ ਮਾਸਟਰਮਾਈਂਡ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

8 ਹਜ਼ਾਰ ਰੁਪਏ ਦੀ ਨੌਕਰੀ ਕਰਨ ਵਾਲਾ ਸ਼ਿਵੀ ਿਕਵੇਂ ਕਮਾ ਰਿਹੈ ਲੱਖਾਂ ਰੁਪਏ?
ਸੂਤਰਾਂ ਦੀ ਮੰਨੀਏ ਤਾਂ ਸ਼ਿਵੀ ਸਮਾਰਟ ਚਿੱਪ ਕੰਪਨੀ 'ਚ ਸਿਰਫ਼ 8 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਹੈ। ਸਿਸਟਮ ਵਿਚ ਕਮਜ਼ੋਰੀਆਂ ਪਤਾ ਹੋਣ ਕਾਰਣ ਉਹ ਕੁਝ ਹੀ ਸਾਲਾਂ ਵਿਚ ਜਾਅਲੀ ਲਾਇਸੈਂਸ ਬਣਾਉਣ ਦਾ ਬਾਦਸ਼ਾਹ ਬਣ ਗਿਆ ਸੀ। ਪੁਲਸ ਨੇ ਸ਼ਿਵੀ ਦੇ ਘਰ ਛਾਪਾ ਮਾਰ ਕੇ ਉਥੋਂ ਕੰਪਿਊਟਰ ਅਤੇ ਹੋਰ ਸਾਮਾਨ ਜ਼ਬਤ ਕੀਤਾ ਹੈ। ਪੁਲਸ ਉਸ ਪ੍ਰਿੰਟਰ ਦੀ ਤਲਾਸ਼ ਵਿਚ ਹੈ, ਜਿਸ ਜ਼ਰੀਏ ਜਾਅਲੀ ਲਾਇਸੈਂਸਾਂ ਦੇ ਪ੍ਰਿੰਟ ਕੱਢੇ ਜਾ ਰਹੇ ਹਨ। ਸਿਰਫ 8 ਹਜ਼ਾਰ ਰੁਪਏ ਤਨਖਾਹ ਹੋਣ ਦੇ ਬਾਵਜੂਦ ਸ਼ਿਵੀ ਲਗਜ਼ਰੀ ਜ਼ਿੰਦਗੀ ਜੀਅ ਰਹੇ ਸਨ। ਹਾਲ ਹੀ ਵਿਚ ਉਸ ਨੇ ਇਕ ਬੁਲੇਟ ਮੋਟਰਸਾਈਕਲ ਵੀ ਖਰੀਦੀ ਸੀ, ਜਿਸ 'ਤੇ 30 ਹਜ਼ਾਰ ਰੁਪਏ ਦਾ ਵੀ. ਆਈ. ਪੀ. ਬੋਲੀ ਦਾ ਨੰਬਰ ਵੀ ਲੁਆਇਆ ਸੀ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਫਗਵਾੜਾ ਨਾਲ ਜੁੜੇ ਤਾਰ
ਪੁਲਸ ਦੇ ਉੱਚ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਕਤ ਘਪਲੇ ਦੇ ਤਾਰ ਫਗਵਾੜਾ ਵਿਚ ਰਹਿੰਦੇ ਸਮਾਰਟ ਚਿੱਪ ਕੰਪਨੀ ਦੇ ਇਕ ਕਰਮਚਾਰੀ ਨਾਲ ਜੁੜੇ ਹਨ, ਜਿਹੜਾ ਪਹਿਲਾਂ ਜਲੰਧਰ ਵਿਚ ਰਹਿੰਦਾ ਸੀ। ਉਕਤ ਕਰਮਚਾਰੀ ਪਹਿਲਾਂ ਜਲੰਧਰ ਤਹਿਸੀਲ ਵਿਚ ਏਜੰਟ ਸੀ, ਬਾਅਦ ਵਿਚ ਆਰ. ਟੀ. ਏ. ਦਫਤਰ ਵਿਚ ਇਕ ਕਲਰਕ ਨਾਲ ਪ੍ਰਾਈਵੇਟ ਕਰਿੰਦੇ ਵਜੋਂ ਕੰਮ ਕਰਨ ਲੱਗਾ। ਇਸ ਦੌਰਾਨ ਉਹ ਕੁਝ ਦਿਨਾਂ ਵਿਚ ਹੀ ਐੱਚ. ਟੀ. ਵੀ. ਲਾਇਸੈਂਸ ਬਣਾਉਣ ਲੱਗਾ। ਇਸ ਤੋਂ ਬਾਅਦ ਉਸ ਨੇ ਆਪਣੀ ਤਾਇਨਾਤੀ ਸਮਾਰਟ ਚਿੱਪ ਕੰਪਨੀ ਵਿਚ ਕਰਵਾ ਲਈ। ਬਾਅਦ ਵਿਚ ਉਹ ਫਗਵਾੜਾ ਸ਼ਿਫਟ ਹੋਣ ਤੋਂ ਬਾਅਦ ਉਹ ਹੁਣ ਫਗਵਾੜਾ ਸਥਿਤ ਸਮਾਰਟ ਚਿੱਪ ਕੰਪਨੀ ਵਿਚ ਲਾਇਸੈਂਸ ਬਣਾਉਣ ਦਾ ਕੰਮ ਕਰ ਰਿਹਾ ਹੈ। ਪੁਲਸ ਜਲਦ ਉਸ ਦੇ ਫਗਵਾੜਾ ਸਥਿਤ ਆਲੀਸ਼ਾਨ ਬੰਗਲੇ 'ਤੇ ਵੀ ਛਾਪਾ ਮਾਰੇਗੀ।

ਇਹ ਵੀ ਪੜ੍ਹੋ: ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ ਅਦਾਕਾਰਾ ਸਨਾ ਖ਼ਾਨ,  ਸਾਂਝੀਆਂ ਤਸਵੀਰਾਂ ਕੀਤੀਆਂ

shivani attri

This news is Content Editor shivani attri