ਰੂਪਨਗਰ : ਅਨਾਜ ਮੰਡੀ ''ਚ ਝੋਨੇ ਦੀਆਂ 5700 ਬੋਰੀਆਂ ਚੜ੍ਹੀਆਂ ਮੀਂਹ ਦੀ ਭੇਟ

11/08/2019 12:51:04 AM

ਰੂਪਨਗਰ, (ਵਿਜੇ ਸ਼ਰਮਾ)— ਵੀਰਵਾਰ ਸਵੇਰੇ ਪਏ ਮੀਂਹ ਕਾਰਨ ਨਵੀਂ ਅਨਾਜ ਮੰਡੀ ਰੂਪਨਗਰ 'ਚ ਸਰਕਾਰੀ ਏਜੰਸੀਆਂ ਦੀਆਂ ਖਰੀਦ ਕੀਤੀਆਂ ਕਰੀਬ 5700 ਝੋਨੇ ਦੀਆਂ ਬੋਰੀਆਂ ਮੀਂਹ ਦੀ ਭੇਂਟ ਚੜ੍ਹ ਗਈਆਂ। ਜਿਸ ਕਾਰਣ ਸਰਕਾਰ ਦਾ ਕਾਫੀ ਨੁਕਸਾਨ ਹੋਇਆ। ਪਰ ਕੋਈ ਵੀ ਸਰਕਾਰੀ ਏਜੰਸੀ ਇਸ ਬਰਬਾਦੀ ਦਾ ਜ਼ਿੰਮਾ ਲੈਣ ਨੂੰ ਤਿਆਰ ਨਹੀਂ ਹੈ।
ਅਨਾਜ ਮੰਡੀ 'ਚ ਖੁੱਲ੍ਹੇ ਆਸਮਾਨ ਹੇਠ ਝੋਨੇ ਦੀਆਂ ਖਰੀਦ ਕੀਤੀਆਂ ਹੋਈਆਂ ਉਕਤ ਬੋਰੀਆਂ ਪਨਗ੍ਰੇਨ, ਪਨਸਪ ਅਤੇ ਮਾਰਕਫੈੱਡ ਖਰੀਦ ਏਜੰਸੀਆਂ ਨਾਲ ਸਬੰਧਤ ਹਨ। ਜਦੋਂ ਕਿ ਇਨ੍ਹਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੇ ਇਹ ਨਾ ਮੰਨਿਆ ਕਿ ਮੀਂਹ ਕਾਰਣ ਉਨ੍ਹਾਂ ਦਾ ਕੋਈ ਨੁਕਸਾਨ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਇਸ ਲਈ ਨਹੀਂ ਮੰਨ ਰਹੇ ਕਿਉਂਕਿ ਇਨ੍ਹਾਂ ਬੋਰੀਆਂ ਨੂੰ ਸਹੀ ਸਥਾਨ 'ਤੇ ਢਕ ਕੇ ਰੱਖਿਆ ਜਾਣਾ ਸੀ ਤਾਂ ਕਿ ਮੀਂਹ ਕਾਰਣ ਇਸਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਮੀਂਹ ਦੀ ਚਿਤਾਵਨੀ ਦੇ ਦਿੱਤੀ ਸੀ। ਹੁਣ ਜੋ ਵੀ ਨੁਕਸਾਨ ਹੋਇਆ ਹੈ ਉਸਨੂੰ ਸਰਕਾਰੀ ਖਰੀਦ ਏਜੰਸੀਆਂ ਕਿਤੇ ਨਾ ਕਿਤੇ ਅਡਜਸਟ ਕਰਨਗੀਆਂ ਜਦੋਂ ਕਿ ਕਿਸਾਨਾਂ ਤੋਂ ਥੋੜ੍ਹਾ ਵੀ ਨਮੀ ਵਾਲਾ ਝੋਨਾ ਖਰੀਦ ਨਹੀਂ ਕੀਤਾ ਜਾਂਦਾ ਪਰ ਮੀਂਹ ਨਾਲ ਭਿੱਜਿਆ ਹੋਇਆ ਝੋਨਾ ਸਰਕਾਰ ਨੂੰ ਸਵੀਕਾਰ ਹੈ।

KamalJeet Singh

This news is Content Editor KamalJeet Singh