ਗੀਤਾ ਮੰਦਿਰ ’ਚ ਲਾਏ ਕੈਂਪ ’ਚ 55 ਯੂਨਿਟ ਖ਼ੂਨਦਾਨ ਕਰਕੇ ਦਿੱਤੀ ਲਾਲਾ ਜੀ ਨੂੰ ਸ਼ਰਧਾਂਜਲੀ

09/09/2023 11:44:42 AM

ਜਲੰਧਰ- ‘ਪੰਜਾਬ ਕੇਸਰੀ’ ਦੇ ਸੰਸਥਾਪਕ ਅਤੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਲਾਏ ਜਾ ਰਹੇ ਖ਼ੂਨਦਾਨ ਕੈਂਪਾਂ ਦੀ ਲੜੀ ਤਹਿਤ ਖੇਡ ਉਦਯੋਗ ਸੰਘ (ਪੰਜਾਬ) ਵੱਲੋਂ ਆਦਰਸ਼ ਨਗਰ ਦੇ ਗੀਤਾ ਮੰਦਿਰ ਵਿਚ ਲਾਏ ਜਾ ਰਹੇ ਚੌਥੇ ਖ਼ੂਨਦਾਨ ਕੈਂਪ ਦੌਰਾਨ 55 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ। ਇਹ ਖ਼ੂਨਦਾਨ ਕੈਂਪ ਖੇਡ ਉਦਯੋਗ ਪੰਜਾਬ ਦੇ ਕਨਵੀਨਰ ਵਿਜੇ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਰਮੇਸ਼ ਆਨੰਦ ਦੀ ਅਗਵਾਈ ਵਿਚ ਲਾਇਆ ਗਿਆ ਅਤੇ ਇਸ ਕੈਂਪ ਦੇ ਆਯੋਜਨ ਵਿਚ ਵਿਪਨ ਪ੍ਰਿੰਜਾ, ਪ੍ਰੇਮ ਉੱਪਲ, ਸ਼ਾਮ ਸੁੰਦਰ ਮਹਾਜਨ, ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਅਸ਼ਵਨੀ ਮਲਹੋਤਰਾ, ਵਿਕਰਮ ਕੁੰਦਰਾ, ਸੰਦੀਪ ਗਾਂਧੀ, ਯੋਗੇਸ਼ ਮਲਹੋਤਰਾ, ਦਵਿੰਦਰ ਅਰੋੜਾ, ਪਵਨ ਬਸਤੀ, ਸਤਨਾਮ ਸਿੰਘ ਡੀ. ਸੀ., ਰਮੇਸ਼ ਵਿਜ, ਰਾਘਵ ਬਹਿਲ ਰਿਸ਼ੀ, ਮਾਧਵ ਧੀਰ, ਚੇਤਨ ਧੀਰ, ਨਵੀਨ ਪੁਰੀ, ਵਿਕਾਸ ਜੈਨ, ਵੀਰ ਕਰਨ ਕੁੰਦਰਾ, ਮਨੂ ਮਹਾਜਨ, ਸਾਹਿਲ ਬੇਦੀ, ਨੰਦ ਕਿਸ਼ੋਰ ਸੱਭਰਵਾਲ, ਅਰਵਿੰਦ ਖੰਨਾ, ਬਾਲ ਕਿਸ਼ਨ, ਸੰਜੇ ਮਹਿੰਦੀਰੱਤਾ, ਰਾਜਿੰਦਰ ਚਤਰਥ, ਗੌਰਵ ਸਲਹੋਤਰਾ, ਵੇਦ ਕੋਹਲੀ, ਪੁਨਿਸ਼ ਮਦਾਨ, ਲੋਕੇਸ਼ ਦੇਵ, ਅਮਨਪ੍ਰੀਤ ਸਿੰਘ, ਦੀਕਸ਼ਿਤ ਅਰੋੜਾ, ਸੰਜੀਵ ਮਹਾਜਨ, ਗੁਰਮੀਤ ਸਿੰਘ ਸਚਦੇਵਾ, ਜਤਿੰਦਰ ਦੱਤਾ, ਸੁਨੀਲ ਮਲਹੋਤਰਾ, ਅਨਿਲ ਸਾਹਨੀ ਅਤੇ ਰਾਜ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਕੈਂਪ ਦੌਰਾਨ ਕੋਲਕਾਤਾ ਤੋਂ ਆਏ ਖੇਡਾਂ ਦੇ ਸਾਮਾਨ ਦੇ ਕਾਰੋਬਾਰੀ ਰਾਜੇਸ਼ ਭਾਟੀਆ ਅਤੇ ਸੰਜੇ ਸ਼੍ਰੀਵਾਸਤਵ ਨੇ ਵੀ ਕੈਂਪ ਵਿਚ ਯੋਗਦਾਨ ਪਾਇਆ।

ਇਹ ਵੀ ਪੜ੍ਹੋ- ਅੱਜ ਜਲੰਧਰ ਦੇ ਦੌਰੇ 'ਤੇ ਸੀ. ਐੱਮ. ਭਗਵੰਤ ਮਾਨ, ਸਬ-ਇੰਸਪੈਕਟਰਾਂ ਨੂੰ ਦੇਣਗੇ ਤੋਹਫ਼ਾ

ਖ਼ੂਨਦਾਨ ਕਰਨ ਆਏ 81 ਸਾਲ ਦੇ ਹਰੀਮੋਹਨ ਪਰਾਸ਼ਰ ਦੀਆਂ ਅੱਖਾਂ ’ਚੋਂ ਛਲਕੇ ਹੰਝੂ
ਇਸ ਖੂਨਦਾਨ ਕੈਂਪ ਵਿਚ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੂਨ ਦਾਨ ਕਰਨ ਆਏ 81 ਸਾਲਾ ਬਜ਼ੁਰਗ ਹਰੀਮੋਹਨ ਪਰਾਸ਼ਰ ਲਾਲਾ ਜੀ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਛਲਕ ਗਏ। ਦਰਅਸਲ ਉਹ ਖ਼ੂਨ ਦਾਨ ਕਰਨਾ ਚਾਹੁੰਦੇ ਸਨ ਪਰ ਮੈਡੀਕਲ ਸਟਾਫ ਨੇ ਉਨ੍ਹਾਂ ਦੀ ਉਮਰ ਦਾ ਹਵਾਲਾ ਦੇ ਕੇ ਖੂਨ ਲੈਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਆਸ ਸੀ ਕਿ ਉਹ ਲਾਲਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਖੂਨ ਦਾਨ ਕਰਨਗੇ ਪਰ ਮੈਡੀਕਲ ਸਟਾਫ ਨੇ ਮੇਰਾ ਖੂਨ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਮੇਰੀ ਉਮਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਪ੍ਰਿੰਟਿੰਗ ਨਾਲ ਜੁੜਿਆ ਹੋਇਆ ਸੀ, ਇਸ ਕਾਰਨ ਉਹ ਲਾਲਾ ਜੀ ਨਾਲ ਪਰਿਵਾਰਕ ਤੌਰ ’ਤੇ ਵੀ ਜੁੜੇ ਹੋਏ ਸਨ। ਲਾਲਾ ਜੀ ਵੀ ਖੂਨਦਾਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਸਨ ਅਤੇ ਮੈਂ ਉਨ੍ਹਾਂ ਦੀ ਯਾਦ ਵਿਚ ਖੂਨ ਦਾਨ ਕਰਨਾ ਚਾਹੁੰਦਾ ਸੀ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

2 ਸਕੇ ਭਰਾਵਾਂ ਨੇ ਦਾਨ ਕੀਤਾ ਖ਼ੂਨ
ਇਸ ਕੈਂਪ ਦੌਰਾਨ ਮਨੂ ਮਹਾਜਨ ਅਤੇ ਬੌਬੀ ਮਹਾਜਨ ਨਾਂ ਦੇ 2 ਸਕੇ ਭਰਾਵਾਂ ਨੇ ਵੀ ਖ਼ੂਨਦਾਨ ਕਰਕੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ। ਦੋਵੇਂ ਭਰਾ ਇਸ ਤੋਂ ਪਹਿਲਾਂ ਵੀ ਕਈ ਵਾਰ ਖੂਨਦਾਨ ਕਰ ਚੁੱਕੇ ਹਨ। ਦੋਵਾਂ ਨੇ ਕਿਹਾ ਕਿ ਖੂਨਦਾਨ ਸਬੰਧੀ ਜਨਤਾ ਵਿਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹਨ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਖੂਨਦਾਨ ਕਰਨ ਤੋਂ ਬਾਅਦ ਕਮਜ਼ੋਰ ਹੋ ਜਾਣਗੇ ਪਰ ਅਸੀਂ ਕਈ ਵਾਰ ਖੂਨਦਾਨ ਕਰ ਚੁੱਕੇ ਹਾਂ। ਸਾਨੂੰ ਕੋਈ ਕਮਜ਼ੋਰੀ ਨਹੀਂ ਆਈ। ਨੌਜਵਾਨ ਪੀੜ੍ਹੀ ਨੂੰ ਵੀ ਵਧ-ਚੜ੍ਹ ਕੇ ਅਜਿਹੇ ਪੁੰਨ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ।


ਇਹ ਮੇਰੀ ਨਿੱਜੀ ਖੁਸ਼ਕਿਸਮਤੀ ਹੈ ਕਿ ਮੈਂ ਲਾਲਾ ਜੀ ਵੱਲੋਂ ਸੰਚਾਲਿਤ ਤਰੁਣ ਸੰਗਮ ’ਚ ਸਰਗਰਮ ਮੈਂਬਰ ਵਜੋਂ ਕੰਮ ਕਰਦਾ ਰਿਹਾ ਹਾਂ। ਉਨ੍ਹਾਂ ਅਖਬਾਰ ਦੇ ਪ੍ਰਕਾਸ਼ਨ ਦਾ ਕੰਮ ਜ਼ਰੂਰ ਕੀਤਾ ਪਰ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਵਿਚ ਸਮਾਜ ਦੀ ਭਲਾਈ ਅਤੇ ਹਿੰਦੂ-ਸਿੱਖ ਏਕਤਾ ਵਿਚ ਲਾ ਦਿੱਤੀ। ਉਨ੍ਹਾਂ ਵੱਲੋਂ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਜ਼ਰੀਏ ਸ਼ੁਰੂ ਕੀਤੇ ਗਏ ਕਈ ਤਰ੍ਹਾਂ ਦੇ ਸੇਵਾ ਕਾਰਜ ਅੱਜ ਵੀ ਜਾਰੀ ਹਨ ਅਤੇ ਮੈਨੂੰ ਅਜਿਹੇ ਕਈ ਸੇਵਾ ਕਾਰਜਾਂ ਤੇ ਮੁਹਿੰਮਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਰਿਹਾ ਹੈ। ਅੱਜ ਵੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਲਾਲਾ ਜੀ ਦੀ ਯਾਦ ਵਿਚ ਇਸ ਕੈਂਪ ਦਾ ਆਯੋਜਨ ਕਰ ਰਹੇ ਹਾਂ। -ਰਵਿੰਦਰ ਧੀਰ, ਕਾਰੋਬਾਰੀ ਆਗੂ

ਖ਼ੂਨਦਾਨ ਕਰਕੇ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਦਾ ਪੁੰਨ ਦਾ ਕੰਮ ਕਰਨ ਵਾਲੇ ਖੇਡ ਉਦਯੋਗ ਸੰਘ (ਪੰਜਾਬ) ਦੇ ਖ਼ੂਨਦਾਨੀ...
ਮਨੂ ਮਹਾਜਨ, ਰਾਜਿੰਦਰ ਸਿੰਘ, ਜਸਵਿੰਦਰ, ਸੰਜੀਵ ਕੁਮਾਰ, ਵਿਕਾਸ ਕੁਮਾਰ, ਸੁਵੀਰ ਮਹਾਜਨ, ਮਨੋਜ ਸਚਦੇਵਾ, ਕੁਲਦੀਪ ਸਿੰਘ, ਅਨੁਰਾਗ, ਸੁਭਾਸ਼ ਚੰਦਰ, ਦਵਿੰਦਰ ਕਪੂਰ, ਅਭਿਨਵ ਮਹਿਤਾ, ਗੌਤਮ ਮਹਾਜਨ, ਪੁਨੀਤ, ਅਮਿਤ ਕੁਮਾਰ, ਛੋਟੇ ਲਾਲ, ਕਰਨ ਮਲਹੋਤਰਾ, ਅਸ਼ੋਕ ਕੁਮਾਰ, ਇੰਦਰਜੀਤ ਝਾਅ, ਸਾਹਿਲ ਸ਼ਰਮਾ, ਦਵਿੰਦਰ ਕੁਮਾਰ, ਹਰੀਸ਼ ਚੰਦਰ , ਸੁਮੀਤ, ਅਸ਼ਵਨੀ, ਦੀਪਕ, ਸ਼ਿਵ ਯਾਦਵ, ਰਿਤੂ ਚਾਵਲਾ, ਸੁਲਭ, ਪ੍ਰਭਜੋਤ ਸਿੰਘ, ਅਰੁਣ ਅਰੋੜਾ, ਅਰੁਣ ਕੁਮਾਰ, ਲੋਕੇਸ਼, ਪੁਨੀਸ਼ ਮਦਾਨ, ਰਾਜੀਵ ਮਹਾਜਨ, ਅਸ਼ੋਕਕਤਿਆਲ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਵਿਕਾਸ, ਕਰਨ ਸੋਨਿਕ,  ਹਿਮਾਂਸ਼ੂ ਸ਼ਰਮਾ, ਮਨੋਜ ਕੁਮਾਰ, ਮਹਿੰਦਰਪਾਲ ਸੋਨੂੰ, ਮੁਨੀਸ਼ ਆਨੰਦ, ਗੌਰਵ, ਰਾਜੀਵ ਕੁਮਾਰ, ਯਸ਼ਪਾਲ ਸ਼ਰਮਾ, ਰਾਹੁਲ ਕੁਮਾਰ, ਸ਼ਿਲਪਾ ਮਲਹੋਤਰਾ, ਦਵਿੰਦਰ ਕੁਮਾਰ, ਮਾਧਵ ਧੀਰ, ਨਵੀਨ ਪੁਰੀ, ਚੰਦਰ ਮੋਹਨ, ਪਾਰਥ ਗੁਪਤਾ, ਪ੍ਰਸ਼ਾਂਤ ਗੁਪਤਾ, ਸੂਰਜ ਕੁਮਾਰ। 

ਇਹ ਵੀ ਪੜ੍ਹੋ- ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਜਲੰਧਰ ਦੀ ਇਸ ਕਾਲੋਨੀ ’ਚੋਂ ਮਿਲਿਆ 3 ਮਹੀਨੇ ਦੇ ਬੱਚੇ ਦਾ ਭਰੂਣ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

shivani attri

This news is Content Editor shivani attri