ਜੂਆ ਐਕਟ ਤਹਿਤ ਵੱਖ-ਵੱਖ ਮਾਮਲਿਆਂ ’ਚ 5 ਗ੍ਰਿਫ਼ਤਾਰ, ਜ਼ਮਾਨਤ ’ਤੇ ਛੱਡਿਆ

12/01/2023 4:03:09 PM

ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਜੂਆ ਐਕਟ ਤਹਿਤ ਵੱਖ-ਵੱਖ ਮਾਮਲਿਆਂ ’ਚ 5 ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ ’ਤੇ ਛੱਡ ਦਿੱਤਾ। ਮੁੱਖ ਸਿਪਾਹੀ ਕੁਲਵਿੰਦਰ ਸਿੰਘ ਸਾਥੀ ਮੁਲਾਜ਼ਮਾਂ ਨਾਲ ਗਸ਼ਤ ਦੇ ਸਬੰਧ ’ਚ ਬੱਸ ਸਟੈਂਡ ਚੌਕ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਭਾਸ਼ ਕੁਮਾਰ ਪੁੱਤਰ ਜਸਵੰਤ ਸਿੰਘ ਵਾਸੀ ਛੱਤੀ ਗੜ੍ਹੀ ਮੁਹੱਲਾ ਭੱਲਿਆਂ, ਹਰਿਆਣਾ ਬੱਸ ਸਟੈਂਡ ਦੀ ਪਿਛਲੀ ਗਲੀ ’ਚ ਦੁਕਾਨਾਂ ਦੇ ਅੱਗੇ ਖੜ੍ਹਾ ਹੋ ਕੇ ਦੜੇ ਸੱਟੇ ਦਾ ਕੰਮ ਕਰਦਾ ਹੈ।
ਸੂਚਨਾ ਪੱਕੀ ਹੋਣ ’ਤੇ ਕਾਬੂ ਕਰਕੇ ਉਸ ਕੋਲੋਂ ਇਕ ਬਾਲਪੈੱਨ, ਇਕ ਟੁੱਕੜਾ ਗੱਤਾ, ਇਕ ਪਰਚੀ ਦੜਾ ਸੱਟਾ ਅਤੇ 470 ਰੁਪਏ ਬਰਾਮਦ ਹੋਏ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜਤਿੰਦਰ ਕੁਮਾਰ ਉਰਫ਼ ਵਿਜੇ ਵਾਸੀ ਹਰਿਆਣਾ ਕੋਲ 500 ਰੁਪਏ ਦਿਹਾੜੀ ’ਤੇ ਕੰਮ ਕਰਦਾ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਬਾਅਦ ’ਚ ਜ਼ਮਾਨਤ ’ਤੇ ਛੱਡ ਦਿੱਤਾ।

ਇਸੇ ਤਰ੍ਹਾਂ ਏ. ਐੱਸ. ਆਈ. ਧਰਮਿੰਦਰ ਸਿੰਘ ਥਾਣਾ ਮਾਡਲ ਟਾਊਨ ਸਾਥੀ ਮੁਲਾਜ਼ਮਾਂ ਨਾਲ ਗਸ਼ਤ ਦੇ ਸਬੰਧ ’ਚ ਬੱਸ ਸਟੈਂਡ ਚੌਕ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦਲੀਪ ਕੁਮਾਰ ਪੁੱਤਰ ਜਸਪਾਲ ਵਾਸੀ ਪਹਾੜੀ ਗੇਟ ਮੁਹੱਲਾ ਵਾਲਮੀਕਿ, ਹਰਿਆਣਾ ਬੱਸ ਸਟੈਂਡ ਦੀ ਪਿਛਲੀ ਗਲੀ ’ਚ ਦੁਕਾਨਾਂ ਦੇ ਅੱਗੇ ਖੜ੍ਹਾ ਹੋ ਕੇ ਸ਼ਰੇਆਮ ਦੜੇ ਸੱਟੇ ਦਾ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

ਕਾਬੂ ਕਰਕੇ ਉਸ ਕੋਲ ਇਕ ਬਾਲ ਪੈੱਨ, ਇਕ ਟੁੱਕੜਾ ਗੱਤਾ, ਇਕ ਪਰਚੀ ਦੜਾ ਸੱਟਾ ਅਤੇ 490 ਰੁਪਏ ਬਰਾਮਦ ਹੋਏ। ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕੁਲਵਿੰਦਰ ਕੁਮਾਰ ਕੋਲ 500 ਰੁਪਏ ਦਿਹਾੜੀ ’ਤੇ ਕੰਮ ਕਰਦਾ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਬਾਅਦ ’ਚ ਜ਼ਮਾਨਤ ’ਤੇ ਛੱਡ ਦਿੱਤਾ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਮਾਡਲ ਟਾਊਨ ਪੁਲਸ ਨੇ ਉਮਾ ਸ਼ੰਕਰ ਪੁੱਤਰ ਸਵਰਗੀ ਸ਼ਿਆਮ ਨਾਰਾਇਣ ਵਾਸੀ ਗਲੀ ਨੰ. 10 ਮੁਹੱਲਾ ਕੀਰਤੀ ਨਗਰ, ਥਾਣਾ ਮਾਡਲ ਟਾਊਨ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ ’ਤੇ ਛੱਡ ਦਿੱਤਾ।

ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਅੰਬੇਡਕਰ ਚੌਕ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਲਕਸ਼ਮੀ ਮਾਰਕੀਟ ਬੱਸ ਸਟੈਂਡ ਕੋਲ ਦੁਕਾਨਾਂ ਦੇ ਅੱਗੇ ਖੜ੍ਹਾ ਹੋ ਕੇ ਸ਼ਰੇਆਮ ਦੜੇ ਸੱਟੇ ਦਾ ਕੰਮ ਕਰ ਰਿਹਾ ਹੈ। ਕਾਬੂ ਕਰਕੇ ਉਸ ਕੋਲੋਂ ਇਕ ਬਾਲ ਪੈੱਨ, ਇਕ ਟੁੱਕੜਾ ਗੱਤਾ, ਇਕ ਪਰਚੀ ਦੜਾ ਸੱਟਾ ਅਤੇ 480 ਰੁਪਏ ਬਰਾਮਦ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਰਾਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri