ਟਾਂਡਾ ਰੇਲਵੇ ਸਟੇਸ਼ਨ ਤੋਂ ਪ੍ਰਵਾਸੀ ਮਜਦੂਰ ਦਾ 3 ਸਾਲਾ ਬੱਚਾ ਅਗਵਾ

12/30/2022 3:31:05 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਰੇਲਵੇ ਸਟੇਸ਼ਨ ਟਾਂਡਾ 'ਤੇ ਕੰਮ ਕਰਦੇ ਪ੍ਰਵਾਸੀ ਮਜਦੂਰ ਦਾ ਤਿੰਨ ਵਰ੍ਹਿਆਂ ਦਾ  ਬੱਚਾ ਭਿਖਾਰੀਆਂ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਵੱਲੋਂ ਰੇਲਵੇ ਪੁਲਸ ਅਤੇ ਟਾਂਡਾ ਪੁਲਸ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਰੇਲਵੇ ਪੁਲਸ ਬੱਚੇ ਦੀ ਭਾਲ ਵਿੱਚ ਜੁਟੀ ਹੈ। ਬੱਚੇ ਦੀ ਮਾਤਾ ਰਾਣੀ ਪਤਨੀ ਹੀਰਾ ਵਾਸੀ ਸੁਨਵਾਹਾ ਜ਼ਿਲ੍ਹਾ ਲਲਿਤ ਪੁਰ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਪਤੀ- ਪਤਨੀ ਰੇਲਵੇ ਦੀਆਂ ਲਾਈਨਾਂ ਦਾ ਕੰਮ ਕਰਨ ਵਾਲੇ ਠੇਕੇਦਾਰ ਕੋਲ ਲੇਬਰ ਮਜਦੂਰੀ ਕਰਦੇ ਹਨ। ਪਿਛਲੇ ਕਰੀਬ ਇਕ ਮਹੀਨੇ ਤੋਂ ਉਹ ਟਾਂਡਾ ਵਿਖੇ ਰੇਲਵੇ ਲਾਈਨਾਂ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ :ਜਲੰਧਰ: ਸਰਦੀ ਦੇ ਮੌਸਮ ’ਚ ਨਾਜਾਇਜ਼ ਸ਼ਰਾਬ ਦਾ ਬਾਜ਼ਾਰ ‘ਗਰਮ’, ਸਸਤੀ ਮਿਲ ਰਹੀ ਬੋਤਲ

ਰਾਣੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਸ਼ਹਿਰ ਅੰਦਰ ਅਕਸਰ ਭੀਖ ਮੰਗਦੇ ਇਕ ਭਿਖਾਰੀ ਔਰਤ ਅਤੇ ਮਰਦ ਦਾ ਉਨ੍ਹਾਂ ਦੇ ਜਾਣਕਾਰ ਹੋ ਗਏ। ਵੀਰਵਾਰ ਦੁਪਹਿਰ ਜਦੋਂ ਉਹ ਰੇਲਵੇ ਲਾਈਨਾਂ 'ਤੇ ਕੰਮ ਕਰਨ ਗਏ ਸਨ ਤਾਂ ਮਗਰੋਂ ਉਨ੍ਹਾਂ ਦੀ ਝੁੱਗੀ ਵਿੱਚੋਂ ਉਕਤ ਭਿਖਾਰੀ ਔਰਤ ਅਤੇ ਮਰਦ ਉਨ੍ਹਾਂ ਦੇ 3 ਸਾਲਾ ਬੱਚੇ ਨੂੰ ਚੁੱਕ ਕੇ ਲੈ ਗਏ। ਬੱਚੇ ਦੇ ਅਗਵਾ ਹੋਣ ਤੋਂ ਬਾਅਦ ਪਰਿਵਾਰਕ ਮੈਬਰਾਂ ਵੱਲੋਂ ਜਗ੍ਹਾ-ਜਗ੍ਹਾ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਰੇਲਵੇ ਚੌਂਕੀ ਟਾਂਡਾ ਦੇ ਇੰਚਾਰਜ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਵੱਲੋਂ ਬੱਚੇ ਦੇ ਅਗਵਾ ਸਬੰਧੀ ਦਰਖ਼ਾਸਤ ਦਿੱਤੀ ਗਈ ਹੈ। ਰੇਲਵੇ ਪੁਲਸ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਗ੍ਹਾ ਜਗ੍ਹਾ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਘਾਲੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri