53 ਕਿਲੋ ਚੂਰਾ-ਪੋਸਤ ਸਮੇਤ 3 ਔਰਤਾਂ ਕਾਬੂ

07/30/2019 4:25:56 AM

ਮਹਿਤਪੁਰ (ਜ. ਬ.)-ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ਅਨੁਸਾਰ ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਹੇਠ ਪੁਲਸ ਥਾਣਾ ਮਹਿਤਪੁਰ ਦੇ ਮੁੱਖ ਅਫਸਰ ਲਖਵੀਰ ਸਿੰਘ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਖ਼ਬਰ ਦੀ ਇਤਲਾਹ 'ਤੇ 53 ਕਿਲੋ ਚੂਰਾ-ਪੋਸਤ ਤਿੰਨ ਔਰਤਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਪਾਲ ਕੌਰ ਪਤਨੀ ਚਰਨ ਸਿੰਘ, ਬਲਵੀਰ ਕੌਰ ਪਤਨੀ ਅਵਤਾਰ ਸਿੰਘ, ਲਖਵੀਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਵਜੋਂ ਹੋਈ।
ਇਸੇ ਤਰ੍ਹਾਂ ਨਾਕਾਬੰਦੀ ਦੌਰਾਨ ਮਹਿਤਪੁਰ ਪੁਲਸ ਨੇ ਇਕ ਵਿਅਕਤੀ ਕੋਲੋਂ 500 ਗ੍ਰਾਮ ਅਫੀਮ ਅਤੇ 2 ਕੋਲੋਂ ਡੋਡੇ ਬਰਾਮਦ ਕੀਤੇ, ਜਿਸ ਦੀ ਪਛਾਣ ਚੰਨਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਧਰਮੇ ਦੀਆਂ ਛੰਨਾਂ ਦੇ ਰੂਪ ਵਿਚ ਹੋਈ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਕੇ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Karan Kumar

This news is Content Editor Karan Kumar