25 ਕਿਲੋ ਗਾਂਜੇ ਸਣੇ 3 ਕਾਬੂ

12/10/2019 11:52:38 PM

ਸ੍ਰੀ ਕੀਰਤਪੁਰ ਸਾਹਿਬ,(ਬਾਲੀ)- ਜ਼ਿਲਾ ਪੁਲਸ ਮੁਖੀ ਰੂਪਨਗਰ ਦੀ ਯੋਗ ਅਗਵਾਈ ਹੇਠ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਬੀਤੀ ਰਾਤ 3 ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 25 ਕਿਲੋ ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।

ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ ਸੰਨੀ ਖੰਨਾ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਰੀਬ 6.30 ਵਜੇ ਭਰਤਗਡ਼੍ਹ ਚੌਕੀ ਇੰਚਾਰਜ ਏ.ਐੱਸ.ਆਈ. ਸੋਹਣ ਸਿੰਘ ਅਤੇ ਏ.ਐੱਸ.ਆਈ. ਬਲਬੀਰ ਚੰਦ ਵੱਲੋਂ ਪੁਲਸ ਪਾਰਟੀ ਸਮੇਤ ਪਿੰਡ ਹਰਦੋ ਨਿਮੋਹ ਨੇਡ਼ੇ ਠੇਕਾ ਸ਼ਰਾਬ ਬੁੰਗਾ ਸਾਹਿਬ-ਨੂਰਪੁਰਬੇਦੀ ਰੋਡ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ। ਇਸ ਦੌਰਾਨ ਤਿੰਨ ਨੌਜਵਾਨ ਬੁੰਗਾ ਸਾਹਿਬ ਬੱਸ ਸਟੈਂਡ ਦੀ ਸਾਈਡ ਤੋਂ ਪੈਦਲ ਆਉਂਦੇ ਦਿਖਾਈ ਦਿਤੇ ਜਿਨ੍ਹਾਂ ਨੇ ਆਪਣੇ ਹੱਥਾਂ ਵਿਚ ਵਜ਼ਨਦਾਰ ਥੈਲੇ ਚੁਕੇ ਹੋਏ ਸਨ। ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਰੋਕ ਲਿਆ ਅਤੇ ਇਨ੍ਹਾਂ ਦਾ ਨਾਮ ਦਾਨੀਆ ਪੁੱਤਰ ਗੋਪੀ, ਵਕੀਲ ਪੁੱਤਰ ਗੋਪੀ ਵਾਸੀਆਨ ਚੁਲਕਾਨਾ ਤਹਿ ਸਮਾਲਖਾ ਜ਼ਿਲਾ ਪਾਣੀਪਤ ਹਰਿਆਣਾ ਅਤੇ ਤੀਸਰੇ ਨੇ ਆਪਣਾ ਨਾਮ ਪੁਜਾਰੀ ਪੁੱਤਰ ਗੋਪੀ ਵਾਸੀ ਨਗਰ, ਵਾਸੀ ਝੂੰਗੀਆਂ ਨੇਡ਼ੇ ਪੱਤਣ ਪੁੱਲ ਬੁੰਗਾ ਸਾਹਿਬ ਥਾਣਾ ਸ੍ਰੀ ਕੀਰਤਪੁਰ ਸਾਹਿਬ ਜ਼ਿਲਾ ਰੂਪਨਗਰ ਦੱਸਿਆ। ਜਦੋਂ ਪੁਲਸ ਨੇ ਥੈਲਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ ਗਾਂਜਾ ਮਿਲਿਆ। ਦਾਨੀਆ ਦੇ ਥੈਲੇ ਵਿਚੋਂ 10 ਕਿਲੋ, ਵਕੀਲ ਦੇ ਥੈਲੇ ਵਿਚੋਂ ਵੀ 10 ਕਿਲੋ ਅਤੇ ਪੁਜਾਰੀ ਦੇ ਥੈਲੇ ਵਿਚੋਂ 5 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਕੁਲ 25 ਕਿਲੋ ਗ੍ਰਾਮ ਗਾਂਜਾ ਆਪਣੇ ਕਬਜ਼ੇ ਵਿਚ ਲੈ ਕਿ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਸੰਨੀ ਖੰਨਾ ਨੇ ਦੱਸਿਆ ਕਿ ਇਹ ਵਿਅਕਤੀ ਗਾਂਜੇ ਨੂੰ ਆਲੇ-ਦੁਆਲੇ ਸਪਲਾਈ ਕਰਦੇ ਸਨ। ਇਨ੍ਹਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿਥੇ-ਕਿਥੇ ਕਿਸ ਕਿਸ ਨੂੰ ਗਾਂਜਾ ਸਪਲਾਈ ਕਰਦੇ ਸਨ।

Bharat Thapa

This news is Content Editor Bharat Thapa