ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ 3 ਗ੍ਰਿਫਤਾਰ
08/31/2019 2:11:50 AM
ਨੰਗਲ, (ਰਾਜਵੀਰ)- ਮੋਬਾਇਲ ’ਤੇ ਦੋਸਤੀ ਕਰ ਕੇ 14 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲੇ 3 ਨੌਜਵਾਨਾਂ ਨੂੰ ਰੂਪਨਗਰ ’ਚ ਹਿਰਾਸਤ ’ਚ ਿਲਆ ਗਿਆ। ਹਿਮਾਚਲ ਪੁਲਸ ਨੇ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿਥੇ ਇਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਨੰਗਲ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਇਕ ਪਿੰਡ ਦੀ ਨਾਬਾਲਗ ਵਿਦਿਆਰਥਣ ਨਾਲ ਰੂਪਨਗਰ ’ਚ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ 2 ਮੁਲਜ਼ਮਾਂ ਦੇ ਇਲਾਵਾ ਉਸ ਨੂੰ ਵਰਗਲਾ ਕੇ ਘਰੋਂ ਭੱਜਣ ਲਈ ਮਜਬੂਰ ਕਰਨ ਵਾਲੇ ਇਕ ਹੋਰ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਊਨਾ ਜ਼ਿਲੇ ਦੀ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਰੂਪਨਗਰ ’ਚ ਫੜਿਆ ਅਤੇ ਊਨਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਦੂਜੇ ਪਾਸੇ ਨਾਬਾਲਗਾ ਨੂੰ ਇਕ ਿਦਨ ਪਹਿਲਾਂ ਚੰਡੀਗੜ੍ਹ ਤੋਂ ਮੋਬਾਇਲ ਦੀ ਲੋਕੇਸ਼ਨ ਰਾਹੀਂ ਭਾਲਿਆ ਗਿਆ। ਨਾਬਾਲਗਾ ਦਾ ਪੁਲਸ ਨੇ ਮੈਡੀਕਲ ਕਰਾਇਆ ਅਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 27 ਅਗਸਤ ਨੂੰ ਆਪਣੇ ਪ੍ਰੇਮੀ ਦੇ ਕਹਿਣ ’ਤੇ ਇਹ ਕੁੜੀ ਘਰੋਂ ਭੱਜ ਗਈ ਸੀ। ਜਿਸ ਨੌਜਵਾਨ ਨੇ ਉਸ ਨੂੰ ਪ੍ਰੇਮ ਜਾਲ ’ਚ ਫਸਾਇਆ ਸੀ ਉਹ ਕਿਤੇ ਹੋਰ ਚਲਾ ਗਿਆ ਸੀ। ਅਜਿਹੇ ’ਚ ਇਸ ਲੜਕੀ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਜਬਰ-ਜ਼ਨਾਹ ਕੀਤਾ। ਫੜੇ ਗਏ ਨੌਜਵਾਨਾਂ ’ਚ ਬਲਜੀਤ ਬੱਲੀ ਪੁੱਤਰ ਹਰਜੀਤ ਸਿੰਘ, ਯਵਿੰਦਰ ਸਿੰਘ ਪੁੱਤਰ ਫੂਲਾ ਸਿੰਘ ਵਾਰਡ ਨੰਬਰ 14 ਰੂਪਨਗਰ ,ਸਨੀ ਉਰਫ ਬਨਾਰਸੀ ਪੁੱਤਰ ਗੁਪਤਾ ਸ਼ਾਹ ਜ਼ਿਲਾ ਜਾਮੁਨੀ ਉੱਤਰ ਪ੍ਰਦੇਸ਼ ਸ਼ਾਮਲ ਹਨ।