2 ਦੁਕਾਨਾਂ ’ਚੋਂ ਨਗਦੀ ਤੇ ਕੀਮਤੀ ਸਾਮਾਨ ਚੋਰੀ

11/09/2018 5:06:09 AM

 ਫਗਵਾਡ਼ਾ,   (ਹਰਜੋਤ,ਜਲੋਟਾ)-  ਬੀਤੀ ਰਾਤ ਚੋਰਾਂ ਵੱਲੋਂ ਬਾਬਾ ਗਧੀਆ ਵਿਖੇ ਦੋ ਦੁਕਾਨਾਂ ਦੇ ਤਾਲੇ ਤੋਡ਼ ਕੇ ਕਰੀਬ 1 ਲੱਖ ਰੁਪਏ ਦਾ ਮਾਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
 ਪ੍ਰਾਪਤ ਜਾਣਕਾਰੀ ਮੁਤਾਬਕ ਗੋਇਲ ਕਰਿਆਨਾ ਸਟੋਰ ਤੋਂ ਚੋਰ 70 ਹਜ਼ਾਰ ਰੁਪਏ ਤੇ ਅੰਮ੍ਰਿਤ ਕਰਿਆਨਾ ਸਟੋਰ ਤੋਂ 30 ਹਜ਼ਾਰ ਰੁਪਏ ਦਾ ਮਾਲ ਲੈ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਵਿਅਕਤੀ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਜਲਦ ਹੀ ਕਾਬੂ ਕਰ ਲਿਆ ਜਾਵੇਗਾ।