GTB ਨਗਰ ’ਚ ਨਾਜਾਇਜ਼ ਢੰਗ ਨਾਲ ਬਣੀਆਂ 2 ਦੁਕਾਨਾਂ ਸੀਲ, ਕਬਜ਼ੇ ਵੀ ਤੋੜੇ

10/27/2023 10:54:37 AM

ਜਲੰਧਰ (ਵਰੁਣ)- ਜਲੰਧਰ ਡਿਵੈਲਪਮੈਂਟ ਅਥਾਰਿਟੀ (ਜੇ. ਡੀ. ਏ.) ਨੇ ਜੀ. ਟੀ. ਬੀ. ਨਗਰ ’ਚ ਨਾਜਾਇਜ਼ ਤੌਰ ’ਤੇ ਬਣਾਈਆਂ 2 ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਦੁਕਾਨਾਂ ’ਤੇ ਲਾਏ ਬੋਰਡ ਵੀ ਪੁੱਟ ਦਿੱਤੇ, ਜਦਕਿ ਦੁਕਾਨ ਮਾਲਕ ਵੱਲੋਂ ਬਣਾਏ ਨਾਜਾਇਜ਼ ਛੱਜੇ ਨੂੰ ਵੀ ਢਾਹ ਦਿੱਤਾ ਗਿਆ। ਇਸ ਦੁਕਾਨ ਮਾਲਕ ਨੇ ਕੁੱਲ ਚਾਰ ਦੁਕਾਨਾਂ ਨਾਜਾਇਜ਼ ਤੌਰ ’ਤੇ ਬਣਾਈਆਂ ਸਨ, ਜਿਸ ਦੀ ਸ਼ਿਕਾਇਤ ਦਰਜ ਕਰਕੇ ਮਾਣਯੋਗ ਅਦਾਲਤ ਨੂੰ ਦਿੱਤੀ ਗਈ ਸੀ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਪਹਿਲਾਂ 2 ਦੁਕਾਨਾਂ ਨੂੰ ਢਾਹ ਦਿੱਤਾ ਗਿਆ ਸੀ ਪਰ ਬਚੀਆਂ 2 ਦੁਕਾਨਾਂ ਨੂੰ ਲੈ ਕੇ ਦੁਕਾਨ ਮਾਲਕ ਨੇ ਜੇ. ਡੀ. ਏ. ਤੋਂ ਸਮਾਂ ਲੈ ਲਿਆ ਸੀ। ਜੇ. ਡੀ. ਏ. ਦੇ ਈ. ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਵਾਰ-ਵਾਰ ਸਮਾਂ ਦੇਣ ਦੇ ਬਾਵਜੂਦ ਦੁਕਾਨਦਾਰ ਦੁਕਾਨਾਂ ਖਾਲੀ ਨਹੀਂ ਕਰ ਰਿਹਾ ਸੀ ਅਤੇ ਕਬਜ਼ਾ ਵੀ ਨਹੀਂ ਹਟਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਕਾਰਵਾਈ ਕਰਦਿਆਂ ਦੋਵੇਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:  ਭਲਕੇ ਬੰਦ ਰਹਿਣਗੇ ਸਕੂਲ ਤੇ ਕਾਲਜ, ਸਰਕਾਰੀ ਛੁੱਟੀ ਦਾ ਐਲਾਨ

ਇਸ ਤੋਂ ਇਲਾਵਾ ਦੁਕਾਨ ਮਾਲਕ ਨੇ ਵੀ ਥੜ੍ਹਾ ਬਣਾ ਕੇ ਸੜਕ ’ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਵਿਭਾਗ ਨੇ ਤੋੜ ਦਿੱਤਾ ਤੇ ਛੱਜਾ ਵੀ ਤੋੜ ਦਿੱਤਾ। ਇਸ ਸਾਰੀ ਕਾਰਵਾਈ ਨੂੰ ਲੈ ਕੇ ਈ. ਓ. ਅਸ਼ੋਕ ਕੁਮਾਰ ਖੁਦ ਮੌਕੇ ’ਤੇ ਪਹੁੰਚੇ, ਜਦਕਿ ਪੁਲਸ ਟੀਮ ਵੀ ਮੌਕੇ ’ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਆਪਣੇ ਭਰਾ ਨਾਲ ਮਿਲ ਕੇ ਲੋਕਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੀ ਸ਼ਿਕਾਇਤ ਕਰਦਾ ਰਹਿੰਦਾ ਸੀ ਪਰ ਉਸ ਨੇ ਖ਼ੁਦ ਹੀ ਨਾਜਾਇਜ਼ ਨਿਰਮਾਣ ਕਰ ਲਿਆ। ਜੇ. ਡੀ. ਏ. ਨੇ ਦੁਕਾਨ ਮਾਲਕ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੁਬਾਰਾ ਕਬਜ਼ਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਈ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਹਿਰ ’ਚ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ।

ਇਹ ਵੀ ਪੜ੍ਹੋ:  ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਸਬੰਧੀ ਜਲੰਧਰ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri