ਨਸ਼ੇ ਵਾਲੀਅਾਂ ਗੋਲੀਅਾਂ ਸਮੇਤ 2 ਗ੍ਰਿਫਤਾਰ

12/26/2018 5:49:33 AM

 ਕਪੂਰਥਲਾ,    (ਭੂਸ਼ਣ)-  ਥਾਣਾ ਢਿਲਵਾਂ ਦੀ ਪੁਲਸ ਨੇ ਰਾਸ਼ਟਰੀ ਰਾਜ ਮਾਰਗ ਦੇ ਨਜ਼ਦੀਕ ਕੀਤੀ ਨਾਕਾਬੰਦੀ   ਦੌਰਾਨ ਭਾਰੀ ਮਾਤਰਾ ’ਚ ਨਸ਼ੇ ਵਾਲੀਅਾਂ ਗੋਲੀਅਾਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ   ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ   ਦੇ ਹੁਕਮਾਂ ’ਤੇ ਜ਼ਿਲਾ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ  ਦੇ ਤਹਿਤ ਐੱਸ. ਐੱਚ. ਓ. ਢਿਲਵਾਂ ਇੰਸਪੈਕਟਰ ਭੂਸ਼ਣ ਸੇਖਡ਼ੀ  ਦੀ ਅਗਵਾਈ ’ਚ ਢਿਲਵਾਂ ਪੁਲਸ ਨੇ ਰਾਸ਼ਟਰੀ ਰਾਜ ਮਾਰਗ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ’ਤੇ ਆ ਰਹੇ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।  ਪੁੱਛਗਿਛ  ਦੌਰਾਨ ਦੋਨਾਂ ਮੁਲਜ਼ਮਾਂ  ਨੇ ਆਪਣੇ ਨਾਮ ਮੋਹਨ ਲਾਲ ਪੁੱਤਰ ਸੰਤੋਖ ਸਿੰਘ  ਨਿਵਾਸੀ ਪਿੰਡ ਪੱਤੀਲਾਦੂਕੀ ਢਿਲਵਾਂ ਅਤੇ ਜਸਵਿੰਦਰ ਸਿੰਘ  ਉਰਫ ਜੱਸੂ ਪੁੱਤਰ ਦੀਦਾਰ ਸਿੰਘ  ਨਿਵਾਸੀ ਪੱਤੀਲਾਦੂਕੀ ਢਿਲਵਾਂ ਦੱਸਿਆ। ਦੋਨਾਂ ਮੁਲਜ਼ਮਾਂ ਦੀ ਤਲਾਸ਼ੀ  ਦੇ ਦੌਰਾਨ ਮੋਹਨ ਲਾਲ ਤੋਂ 80 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਹੋਈਆਂ, ਜਦੋਂ ਕਿ ਮੁਲਜ਼ਮ ਜਸਵਿੰਦਰ ਸਿੰਘ  ਉਰਫ ਜੱਸੂ ਤੋਂ 70 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਹੋਈਅਾਂ। ਦੋਨਾਂ ਮੁਲਜ਼ਮਾਂ  ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।