890 ਪਿੰਡਾਂ ’ਚ ਲਾਏ 4.89 ਲੱਖ ਬੂਟਿਆਂ ਲਈ 1780 ਵਨ ਮਿੱਤਰ ਤਾਇਨਾਤ : ਡਿਪਟੀ ਕਮਿਸ਼ਨਰ

08/03/2020 4:56:38 PM

ਜਲੰਧਰ(ਚੋਪੜਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਸਬੰਧੀ ਪਿਛਲੇ ਸਾਲ ਜ਼ਿਲਾ ਪ੍ਰਸ਼ਾਸਨ ਵੱਲੋਂਂ ਜ਼ਿਲੇ ਦੇ 890 ਪਿੰਡਾਂ ’ਚ ਲਾਏ ਗਏ 4.89 ਲੱਖ ਬੂਟਿਆਂ ਦੀ ਚੰਗੀ ਤਰ੍ਹਾਂ ਸੰਭਾਲ ਲਈ 1780 ਵਨ ਮਿੱਤਰ ਹਰ ਪਿੰਡ ’ਚ 2 ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਲਾਏ ਬੂਟਿਆਂ ਦੀ ਸੁਰੱਖਿਆ ਅਤੇ ਪਾਣੀ ਦੇਣ ਤੋਂ ਇਲਾਵਾ ਪਛੂਆਂ ਤੋਂ ਬਚਾਅ ਕੀਤਾ ਜਾਵੇਗਾ।

ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੱਜਦਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਪਿੰਡ ’ਚ 550 ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਜ਼ਿਲੇ ’ਚ 1780 ਵਨ ਮਿੱਤਰ ਜ਼ਿਲਾ ਪ੍ਰਸ਼ਾਸਨ ਦੇ ਵੱਲੋਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਕਾਨੂੰਨ (ਮਗਨਰੇਗਾ) ਦੇ ਅੰਦਰ ਲਾਏ ਗਏ ਹਨ, ਜਿਨ੍ਹਾਂ ’ਤੇ ਸੂਬਾ ਸਰਕਾਰ ਵੱਲੋਂ 11.65 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਜਾਣਕਾਰੀ ਡੀ. ਸੀ ਘਨਸ਼ਾਮ ਥੋਰੀ ਨੇ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੂਹਾ ਨੂੰ ਹਰਾ ਭਰਿਆ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਵਚਨ ਵਧਦਤਾ ਦੇ ਅੰਦਰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬਲਾਕ ਵਿਕਾਸ ’ਤੇ ਪੰਚਇਤ ਅਧਿਕਾਰੀਆਂ ਵੱਲੋਂ ਵਨ ਮਿੱਤਰਾਂ ਦੀ ਬੂਟਿਆਂ ਦੀ ਕੀਤੀ ਜਾ ਰਹੀ ਸੰਭਾਲ ਦੀ ਨਿਗਰਾਨੀ ਕਰ ਕੇ ਬੂਟਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Harinder Kaur

This news is Content Editor Harinder Kaur