11 ਘੰਟੇ ਦੇ ਟ੍ਰੈਫਿਕ ਬਲਾਕ ਕਾਰਨ 17 ਟਰੇਨਾਂ ਰੱਦ (ਵੀਡੀਓ)

06/29/2019 1:07:09 AM

ਜਲੰਧਰ (ਗੁਲਸ਼ਨ)— ਅੰਬਾਲਾ-ਲੁਧਿਆਣਾ ਦੇ ਨਜ਼ਦੀਕ ਸਾਧੂਗੜ੍ਹ ਸਰਾਏ ਬੰਜਾਰਾ ਸਟੇਸ਼ਨ ਅਤੇ ਜਲੰਧਰ ਕੈਂਟ-ਚਹੇੜੂ ਦੇ ਵਿਚ ਅੰਡਰਪਾਥ ਲਈ ਨਿਰਮਾਣ ਦੇ ਚੱਲਦੇ 29 ਅਤੇ 30 ਜੂਨ ਨੂੰ 11 ਘੰਟੇ ਦਾ ਟ੍ਰੈਫਿਕ ਬਲਾਕ ਲਿਆ ਗਿਆ ਹੈ, ਜਿਸਕਾਰਨ 29 ਜੂਨ ਨੂੰ 17 ਟਰੇਨਾਂ ਰੱਦ ਅਤੇ 10 ਟਰੇਨਾਂ ਨੂੰ ਡਾਈਵਰਟ ਅਤੇ 4 ਟਰੇਨਾਂ ਸ਼ਾਰਟ ਟਰਮੀਨੇਟ ਹੋਣਗੀਆਂ। ਇਸ ਕਾਰਨ 28 ਜੂਨ ਨੂੰ ਵੀ 4 ਟਰੇਨਾਂ ਰੱਦ, 2 ਟਰੇਨਾਂ ਦਾ ਰੂਟ ਡਾਈਵਰਟ ਅਤੇ 4 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਸਮਰ ਸੀਜ਼ਨ ਵਿਚ ਟਰੇਨਾਂ ਨੂੰ ਅਚਾਨਕ ਰੱਦ ਕੀਤੇ ਜਾਣ ਨਾਲ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾਕਰਨਾ ਪੈ ਰਿਹਾ ਹੈ।

ਅੱਜ ਰੱਦ ਰਹਿਣ ਵਾਲੀਆਂ ਮੇਲ/ਐਕਸਪ੍ਰੈੱਸ ਟਰੇਨਾਂ
ਦਿੱਲੀ-ਪਠਾਨਕੋਟ ਸੁਪਰ ਫਾਸਟ (22430/22429) ਮਾਲਵਾ ਐਕਸਪ੍ਰੈੱਸ (12920), ਸਰਯੂ ਯੁਮਨਾ ਐਕਸਪ੍ਰੈੱਸ (14650), ਸਵਰਾਜ ਐਕਸਪ੍ਰੈੱਸ (12472)

ਅੱਜ ਰੱਦ ਰਹਿਣ ਵਾਲੀਆਂ ਪੈਸੰਜਰ ਟਰੇਨਾਂ
ਅੰਮ੍ਰਿਤਸਰ-ਲੁਧਿਆਣਾ-ਅੰਮ੍ਰਿਤਸਰ ਪੈਸੰਜਰ (64552/51), ਹਿਸਾਰ ਪੈਸੰਜਰ (54602), ਜਲੰਧਰ ਸਿਟੀ-ਅੰਬਾਲਾ ਕੈਂਟ (74646/74645), ਜਲੰਧਰ-ਨਕੋਦਰ (74944/74943), ਜਲੰਧਰ-ਨਕੋਦਰ (74946/74645), ਜਲੰਧਰ-ਲੁਧਿਆਣਾ ਪੈਸੰਜਰ (74648/74647), ਅੰਬਾਲਾ ਕੈਂਟ-ਲੁਧਿਆਣਾ (64523/64524), ਜਲੰਧਰ ਸਿਟੀ-ਜੈਜੋ ਦੋਆਬਾ ਪੈਸੰਜਰ (54626/54625)

ਅੱਜ ਰੂਟ ਬਦਲ ਕੇ ਚੱਲਣ ਵਾਲੀਆਂ ਟਰੇਨਾਂ
* ਅੰਮ੍ਰਿਤਸਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ (12716) ਵਾਇਆ ਸਾਹਨੇਵਾਲ-ਚੰਡੀਗੜ੍ਹ-ਅੰਬਾਲਾ ਕੈਂਟ
* ਅੰਮ੍ਰਿਤਸਰ-ਹਰਿਦੁਆਰ ਜਨਸ਼ਤਾਬਦੀ ਐਕਸਪ੍ਰੈੱਸ (12054) ਵਾਇਆ ਸਾਹਨੇਵਾਲ।
* ਅੰਮ੍ਰਿਤਸਰ-ਸਹਰਸਾ ਜਨਸੇਵਾ ਐਕਸਪ੍ਰੈੱਸ (14618) ਵਾਇਆ ਸਾਹਨੇਵਾਲ-ਚੰਡੀਗੜ੍ਹ-ਅੰਬਾਲਾ ਕੈਂਟ।
* ਪੱਛਮੀ ਐਕਸਪ੍ਰੈੱਸ (12926) ਵਾਇਆ ਜਲੰਧਰ ਸਿਟੀ, ਨਕੋਦਰ, ਲੁਧਿਆਣਾ ਅਤੇ ਸਾਹਨੇਵਾਲ, ਚੰਡੀਗੜ੍ਹ ਹੁੰਦੇ ਹੋਏ ਚੱਲੇਗੀ।
* ਦਾਦਰ ਐਕਸਪ੍ਰੈੱਸ (11058) ਵਾਇਆ ਜਲੰਧਰ ਸਿਟੀ-ਨਕੋਦਰ, ਲੁਧਿਆਣਾ
* ਅੰਮ੍ਰਿਤਸਰ-ਬਿਲਾਸਪੁਰ ਛੱਤੀਸਗੜ੍ਹ ਐਕਸਪ੍ਰੈੱਸ (18238) ਵਾਇਆ ਜਲੰਧਰ ਸਿਟੀ-ਨਕੋਦਰ-ਲੁਧਿਆਣਾ
* ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈੱਸ (12029) ਵਾਇਆ ਅੰਬਾਲਾ ਕੈਂਟ* ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ (12497) ਵਾਇਆ ਅੰਬਾਲਾ ਕੈਂਟ
* ਨੰਗਲ ਡੈਮ (12326) ਵਾਇਆ ਮੋਰਿੰਡਾ
* ਨੰਗਲ ਡੈਮ-ਅੰਬਾਲਾ ਕੈਂਟ (64514) ਵਾਇਆ ਮੋਰਿੰਡਾ-ਚੰਡੀਗੜ੍ਹ

ਸ਼ਤਾਬਦੀ, ਸ਼ਾਨ-ਏ-ਪੰਜਾਬ ਸਮੇਤ 4 ਟਰੇਨਾਂ ਅੱਜ ਜਲੰਧਰ ਤੱਕ ਨਹੀਂ ਆਉਣਗੀਆਂ। ਸਵਰਨ ਸ਼ਤਾਬਦੀ ਐਕਸਪ੍ਰੈੱਸ (12029/12030) ਲੁਧਿਆਣਾ ਤੱਕ ਹੀ ਆਏਗੀ ਅਤੇ ਇਥੋਂ ਹੀ ਵਾਪਸ ਜਾਵੇਗੀ।
ਸ਼ਾਨ-ਏ-ਪੰਜਾਬ (12497/12498) ਨੂੰ ਵੀ ਫਗਵਾੜਾ ਤੱਕ ਚਲਾਇਆ ਜਾਏਗਾ।
ਅੰਮ੍ਰਿਤਸਰ-ਇੰਦੌਰ ਐਕਸਪ੍ਰੈੱਸ (19326) ਲੁਧਿਆਣਾ ਤੋਂ ਚਲੇਗੀ।
ਜਲੰਧਰ ਸਿਟੀ-ਜੈਜੋ ਦੋਆਬਾ ਪੈਸੰਜਰ ਫਗਵਾੜਾ ਤੱਕ ਹੀ ਆਏਗੀ।

ਪੁੱਛਗਿੱਛ ਕੇਂਦਰ ਤੇ ਟਿਕਟ ਕਾਊਂਟਰਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਟ੍ਰੈਫਿਕ ਬਲਾਕ ਕਾਰਨ ਟਰੇਨਾਂ ਰੱਦ ਹੋਣ 'ਤੇ ਸ਼ੁੱਕਰਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਪੁੱਛਗਿੱਛ ਕੇਂਦਰਅਤੇ ਰਿਜ਼ਰਵੇਸ਼ਨ ਕੇਂਦਰ ਦੇ ਟਿਕਟ ਕਾਊਂਟਰਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਮੁਸਾਫਿਰ ਟਰੇਨਾਂ ਦੀ ਸਹੀ ਸਥਿਤੀ ਜਾਣਨ ਲਈ ਉਤਸੁਕ ਰਹੇ। ਟਰੇਨਾਂ ਨੂੰ ਅਚਾਨਕ ਰੱਦ ਕੀਤੇ ਜਾਣ ਨਾਲ ਕਈ ਮਹੀਨੇ ਪਹਿਲਾਂ ਤੋਂ ਕਨਫਰਮ ਟਿਕਟ ਬੁੱਕ ਕਰਵਾਉਣ ਵਾਲੇ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪ ੈ ਰਿਹਾ ਹੈ। ਮੁਸਾਫਿਰਾਂ ਨੂੰ ਮਜਬੂਰਨ ਆਪਣੀ ਕਨਫਰਮ ਟਿਕਟਾਂ ਰੱਦ ਕਰਵਾ ਕੇ ਰਿਫੰਡ ਲੈਣਾ ਪੈ ਰਿਹਾ ਹੈ।

KamalJeet Singh

This news is Content Editor KamalJeet Singh