ਆਜ਼ਾਦੀ ਦਿਹਾੜੇ ਮੌਕੇ ਤਾਇਨਾਤ ਕੀਤੇ 400 ਪੁਲਸ ਕਰਮਚਾਰੀ ਤੇ ਅਧਿਕਾਰੀ : ਐੱਸ. ਐੱਸ. ਪੀ.

08/10/2019 11:47:36 AM

ਕਪੂਰਥਲਾ (ਭੂਸ਼ਣ)— ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵੀ ਸਖਤ ਕਰਨ ਦੇ ਮਕਸਦ ਨਾਲ 400 ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੱਖਰੇ ਤੌਰ 'ਤੇ ਪੂਰੇ ਜ਼ਿਲੇ 'ਚ ਤਾਇਨਾਤ ਕੀਤਾ ਗਿਆ ਹੈ। ਇਹ ਜਾਣਕਾਰੀ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਰੱਖਿਆ ਜ਼ਿਲਾ ਪੁਲਸ ਦੀ ਸਭ ਤੋਂ ਵੱਡੀ ਪਹਿਲ ਹੈ, ਜਿਸ ਲਈ ਜ਼ਿਲਾ ਪੁਲਸ ਦੇ ਸਾਰੇ ਵਿੰਗਾਂ 'ਚ ਤਾਇਨਾਤ 400 ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੁਰੱਖਿਆ ਡਿਊਟੀ ਲਈ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ 'ਚ ਤਾਇਨਾਤ ਕੀਤਾ ਗਿਆ ਹੈ।

ਇਨ੍ਹਾਂ ਸਾਰੀਆਂ ਟੀਮਾਂ ਨੂੰ ਜਿੱਥੇ ਦਿਨ ਦੇ ਸਮੇਂ ਲਗਾਤਾਰ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ, ਉਥੇ ਹੀ ਦੇਰ ਰਾਤ ਨੂੰ ਜ਼ਿਲੇ ਤੋਂ ਨਿਕਲਣ ਵਾਲੇ ਮੁੱਖ ਹਾਈਵੇ ਅਤੇ ਹੋਰ ਹਾਈਵੇ 'ਤੇ ਤਾਇਨਾਤ ਰਹਿ ਕੇ ਨਾਈਟ ਡੋਮੀਨੇਸ਼ਨ ਮੁਹਿੰਮ ਚਲਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੂੰ ਜ਼ਿਲੇ ਵਿਚ ਸਾਰੇ ਪ੍ਰਮੁੱਖ ਬਾਜ਼ਾਰਾਂ, ਮੁੱਖ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ 'ਚ ਚੈਕਿੰਗ ਕਰਨ ਦੇ ਨਾਲ-ਨਾਲ ਡਾਗ ਸਕੁਐਡ ਦੀ ਵੀ ਮਦਦ ਲੈਣ ਦੇ ਹੁਕਮ ਦਿੱਤੇ ਗਏ ਹਨ।

shivani attri

This news is Content Editor shivani attri