ਨਕੋਦਰ : ਤੇਜ਼ ਰਫਤਾਰ ਐਂਬੂਲੈਂਸ ਪਲਟਣ ਕਾਰਨ 13 ਲੋਕ ਜ਼ਖਮੀ

06/18/2019 11:06:36 PM

ਨਕੋਦਰ (ਰਜਨੀਸ਼)— ਮੰਗਲਵਾਰ ਨਕੋਦਰ-ਜਲੰਧਰ ਰੋਡ ਤੇ ਪਿੰਡ ਮੁੱਧਾ ਨੇੜੇ ਇੱਕ ਐਂਬੂਲੈਂਸ ਬੇਕਾਬੂ ਹੋ ਕੇ ਪਲਟੇ ਖਾਂਦੀ ਹੋਈ ਖੇਤਾਂ ਵਿੱਚ ਜਾ ਡਿੱਗੀ। ਹਾਦਸੇ 'ਚ ਚਾਲਕ ਸਮੇਤ ਐਂਬੂਲੈਂਸ 'ਚ ਸਵਾਰ ਟੀਮ ਦੇ 13 ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।
ਐਂਬੂਲੈਂਸ ਦੇ ਚਾਲਕ ਸੁਖਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਅਚਾਨਕ ਐਂਬੂਲੈਂਸ ਬੇਕਾਬੂ ਹੋ ਕੇ ਪਲਟੀਆਂ ਖਾਂਦੇ ਹੋਏ ਖੇਤਾਂ ਵਿਚ ਜਾ ਡਿੱਗੀ। ਐਂਬੂਲੈਂਸ ਨੂੰ ਕਰੇਨ ਦੀ ਸਹਾਇਤਾ ਨਾਲ ਸਿੱਧਾ ਕੀਤਾ ਗਿਆ।
ਹਾਦਸੇ ਦੌਰਾਨ ਜ਼ਖਮੀ ਹੋਏ ਰਘਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜਲੰਧਰ, ਗੁਰਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ ਪਿੰਡ ਮਾਣਕ ਥਾਣਾ ਭੋਗਪੁਰ, ਹਰਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਰਾਜੇਆਣਾ ਬਾਘਾਪੁਰਾਣਾ, ਨੂੰ ਨਕੋਦਰ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਜ਼ਖ਼ਮੀਆਂ ਨੂੰ ਇਲਾਜ ਲਈ ਜਲੰਧਰ ਵਿਖੇ ਲਿਜਾਇਆ ਗਿਆ ਹੈ।

KamalJeet Singh

This news is Content Editor KamalJeet Singh