ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ

01/23/2022 2:58:49 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਆਜ਼ਾਦੀ ਘੁਲਾਟੀਏ ਨੇਤਾ ਜੀ ਸੁਭਾਸ਼ ਚੰਦਰ ਬੌਸ ਦਾ 125ਵਾਂ ਜਨਮ ਦਿਵਸ ਅੱਜ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਅਹੀਆਪੁਰ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਕਲੱਬ ਵੱਲੋਂ ਪ੍ਰਧਾਨ ਮਹਿੰਦਰ ਅਹੀਆਪੁਰੀ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਕਲੱਬ ਮੈਂਬਰਾਂ ਨੇ ਨੇਤਾ ਜੀ ਦੇ ਬੁੱਤ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਇਨਕਲਾਬ ਜਿੰਦਾਬਾਦ, ਜੈ ਹਿੰਦ ਦੇ ਨਾਅਰਿਆਂ ਨਾਲ ਮੱਥਾ ਟੇਕਿਆ।

ਇਹ ਵੀ ਪੜ੍ਹੋ : ਚੋਣਾਂ ਦੀ ਰਿਹਰਸਲ ’ਤੇ ਜਾ ਰਹੇ ਬੈਂਕ ਕੈਸ਼ੀਅਰ ਦੀ ਸੜਕ ਹਾਦਸੇ ਦੌਰਾਨ ਮੌਤ

ਇਸ ਮੌਕੇ ਦਰਸ਼ਨ ਲਾਲ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕਵਿਤਾ ਪੇਸ਼ ਕਰਕੇ ਨੇਤਾ ਜੀ ਨੂੰ ਯਾਦ ਕੀਤਾ | ਇਸ ਮੌਕੇ ਪ੍ਰਧਾਨ ਮਹਿੰਦਰ ਅਹੀਆਪੁਰੀ, ਡਾ. ਸ਼ਿਵ  ਰਾਜ ਰੇਖੀ, ਰਾਮ ਕਸਪਾਲ, ਡਿੰਪੀ ਚਾਵਲਾ, ਸ਼ਿਵ  ਕੁਮਾਰ, ਸ਼ਾਮ ਲਾਲ, ਹਰਭਜਨ ਸਿੰਘ ਅਤੇ ਅਜੀਤਪਾਲ ਸਿੰਘ ਫੌਜੀ ਨੇ ਸ਼ਹੀਦ ਨੂੰ ਯਾਦ ਕਰਦੇ ਹੋਏ  ਨੇਤਾ ਜੀ ਦੇ ਕ੍ਰਾਂਤੀਕਾਰੀ ਜੀਵਨ ਬਾਰੇ ਦੱਸਿਆ। ਪ੍ਰਧਾਨ ਅਹੀਆਪੁਰੀ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਏ ਅਤੇ ਭਾਰਤ ਮਾਤਾ ਦੇ ਸੱਚੇ ਸਪੂਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ 'ਤੇ ਦੇਸ਼ ਦੀ ਅਜ਼ਾਦੀ ਲਈ ਉਨ੍ਹਾਂ ਦੀ ਕੁਰਬਾਨੀ ਅਤੇ ਸਮਰਪਣ ਨੂੰ ਧੰਨਵਾਦੀ ਰਾਸ਼ਟਰ ਹਮੇਸ਼ਾ ਯਾਦ ਰੱਖੇਗਾ। ਡਾ: ਰੇਖੀ ਨੇ ਕਿਹਾ ਕਿ ਭਾਰਤ ਮਾਤਾ ਦੀ ਆਜ਼ਾਦੀ ਲਈ 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ....!', ਵਰਗੇ ਨਾਅਰਿਆਂ ਨਾਲ ਦੇਸ਼ ਦੇ ਕਰੋੜਾਂ ਕ੍ਰਾਂਤੀਕਾਰੀਆਂ ਦੇ ਦਿਲਾਂ ਦੀ ਧੜਕਣ ਬਣੇ ਨੇਤਾਜੀ ਸੁਭਾਸ਼ ਚੰਦਰ ਬੋਸ ਬਚਪਨ ਤੋਂ ਹੀ ਰਾਸ਼ਟਰਵਾਦੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ।

ਇਹ ਵੀ ਪੜ੍ਹੋ : ਚੋਣਾਂ ਦੀ ਤਾਰੀਖ਼ ਬਦਲੇ ਜਾਣ ਦੇ ਫ਼ੈਸਲੇ ਦਾ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਵਲੋਂ ਸਵਾਗਤ

ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਹੋਣ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੂੰ ਇੱਕ ਵਾਰ ਕਾਲਜ ’ਚੋਂ ਕੱਢ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਪਣਾ ਰਾਹ ਨਹੀਂ ਬਦਲਿਆ। ਇਸ ਮੌਕੇ ਕਲੱਬ ਦੀ ਤਰਫੋਂ ਸੁਤੰਤਰਤਾ ਸੈਨਾਨੀ ਪਰਿਵਾਰ ਦੀ ਮੈਂਬਰ ਸ਼ੀਲਾ ਦੇਵੀ ਪੁਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ਵਨੀ ਜੈਨ, ਰਾਜੂ ਜਸਰਾ, ਪ੍ਰਮੋਦ ਚਾਵਲਾ, ਜਤਿੰਦਰ ਸ਼ਰਮਾ, ਭਵਨੀਸ਼ ਚਾਵਲਾ, ਹੀਰਾ ਪੁਰੀ ਹਾਜ਼ਰ ਸਨ। ਇਸੇ ਤਰ੍ਹਾਂ ਐੱਚ. ਆਈ. ਐੱਮ. ਟੀ ਕਾਲਜ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਮਿਲਕੇ ਚੇਅਰਮੈਨ ਰੋਹਿਤ ਟੰਡਨ ਦੀ ਅਗਵਾਈ ਵਿੱਚ ਨੇਤਾ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਜਨਮ ਦਿਹਾੜਾ ਮਨਾਇਆ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal