ਫਗਵਾੜਾ ''ਚ ਵੱਡੀ ਵਾਰਦਾਤ ਦੀ ਯੋਜਨਾ ਬਣਾਉਂਦੇ 10 ਨੌਜਵਾਨ ਕਾਬੂ

02/07/2022 12:17:10 AM

ਫਗਵਾੜਾ (ਬਿਊਰੋ)- ਪੰਜਾਬ ਅੰਦਰ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਚੋਣ ਕਮਿਸ਼ਨ ਵੱਲੋਂ ਪੰਜਾਬ ਅੰਦਰ ਚੋਣ ਜਾਬਤਾ ਲਾਗੂ ਕੀਤਾ ਗਿਆ ਹੈ। ਉੱਥੇ ਹੀ ਚੋਣ ਕਮਿਸ਼ਨ ਨੇ ਪੰਜਾਬ ਅੰਦਰ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਪੰਜਾਬ ਪੁਲਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆ ਹਨ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਸੀ. ਆਈ. ਏ. ਸਟਾਫ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਸੀ. ਆਈ. ਏ. ਇੰਚਾਰਜ ਸਬ-ਇੰਸਪੈਕਟਰ ਸਿਕੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਮਾਨਾਂਵਾਲੀ ਗੇਟ ‘ਤੇ ਇੱਕ ਸੂਚਨਾ ਆਧਾਰ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਬੈਠੇ ਦੋ ਗਿਰੋਹਾਂ ਦੇ 10 ਦੇ ਕਰੀਬ ਮੈਂਬਰਾਂ ਨੂੰ ਭਾਰੀ ਮਾਤਰਾ ਵਿਚ ਜਾਨਲੇਵਾ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਸਬ-ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਮਾਨਾਂਵਾਲੀ ਗੇਟ ਵਿਖੇ ਮਜੌੂਦ ਸਨ ਤਾਂ ਉਨ੍ਹਾਂ ਨੂੰ ਸੂਚਨਾਂ ਮਿਲੀ ਕਿ ਡੇਵਿਡ ਅਤੇ ਗੋਰਵ ਬਸਰਾ ਦੀ ਗਿਰੋਹ ਦੇ ਕਈ ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਡੇਵਿਡ ਦੇ ਚੁਬਾਰੇ ‘ਤੇ ਬੈਠ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਹਨ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨੇ ਮੌਕੇ ‘ਤੇ ਰੇਡ ਕੀਤੀ ਤਾਂ ਪੁਲਸ ਨੇ ਦੋਵਾਂ ਗਿਰੋਹਾਂ ਦੇ 10 ਮੈਂਬਰਾਂ ਨੂੰ ਵੱਡੀ ਮਾਤਰਾ ਵਿਚ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਲਿਆ ਜਦਕਿ 6 ਵਿਅਕਤੀ ਭੱਜਣ 'ਚ ਕਾਮਯਾਬ ਹੋ ਗਏ। ਪੁਲਸ ਵੱਲੋਂ ਫਰਾਰ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ-  IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


 

Gurdeep Singh

This news is Content Editor Gurdeep Singh