ਨਵਾਂਸ਼ਹਿਰ ਜ਼ਿਲ੍ਹੇ ’ਚ ਕੋਰੋਨਾ ਕਾਰਣ 1 ਦੀ ਮੌਤ, 24 ਨਵੇਂ ਮਰੀਜ਼

09/23/2020 1:13:43 AM

ਨਵਾਂਸ਼ਹਿਰ, (ਤ੍ਰਿਪਾਠੀ) - ਨਵਾਂਸ਼ਹਿਰ ਵਿਖੇ ਕੋਰੋਨਾ ਦੇ 24 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1,366 ਹੋ ਗਈ ਹੈ। ਜਦਕਿ ਬੰਗਾ ਵਾਸੀ 63 ਸਾਲਾਂ ਮਹਿਲਾ ਦੀ ਲੁਧਿਆਣਾ ਦੇ ਹਸਪਤਾਲ ’ਚ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ। ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਰਾਹੋਂ ਅਰਬਨ ਵਿਖੇ 2, ਬੰਗਾ, ਸੁੱਜੋਂ ਅਤੇ ਬਲਾਕ ਮੁਜੱਫਰਪੁਰ ਵਿਖੇ 3-3, ਮੁਕੰਦਪੁਰ ਅਤੇ ਬਲਾਚੌਰ ਵਿਖੇ 4-4, ਸਡ਼ੋਆ ਬਲਾਕ ਵਿਖੇ 2 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ। ਡਾ.ਭਾਟੀਆ ਨੇ ਦੱਸਿਆ ਕਿ ਬੰਗਾ ਵਾਸੀ 63 ਸਾਲਾਂ ਔਰਤ ਦੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 31,686 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚੋਂ 1,366 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 988 ਰਿਕਵਰ ਹੋ ਚੁੱਕੇ ਹਨ, 37 ਦੀ ਮੌਤ ਹੋਈ ਹੈ, 105 ਦੇ ਨਤੀਜੇ ਅਵੇਟਿਡ ਹਨ, ਜਦਕਿ 365 ਐਕਟਿਵ ਮਰੀਜ਼ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 37 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 332 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਅੱਜ ਜ਼ਿਲੇ ’ਚ 682 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ।

Bharat Thapa

This news is Content Editor Bharat Thapa