ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ, ਸ਼੍ਰੀ ਗਣੇਸ਼ ਜੀ ਖੋਲ੍ਹਣਗੇ ਤੁਹਾਡੀ ਕਿਸਮਤ ਦੇ ਦਰਵਾਜ਼ੇ

11/25/2020 2:05:10 PM

ਜਲੰਧਰ (ਬਿਊਰੋ) - ਜੋਤਿਸ਼ ਵਿੱਦਿਆ ਅਨੁਸਾਰ ਗ੍ਰਹਿ ਉਹ ਪਿੰਡ ਹਨ, ਜੋ ਪ੍ਰਿਥਵੀ ਦੇ ਨਾਲ-ਨਾਲ ਪੁਲਾੜ 'ਚ ਵੀ ਗਤੀਮਾਨ ਹਨ। ਮੰਨਿਆ ਜਾਂਦਾ ਹੈ ਕਿ ਇਹ ਪਿੰਡ ਕੁਦਰਤ, ਪ੍ਰਿਥਵੀ ਅਤੇ ਉੱਥੇ ਰਹਿਣ ਵਾਲੇ ਜੀਵਾਂ 'ਤੇ ਕਾਫੀ ਹੱਦ ਤੱਕ ਆਪਣਾ ਪ੍ਰਭਾਵ ਪਾਉਂਦੇ ਹਨ। ਜੋਤਿਸ਼ ਵਿੱਦਿਆ ਅਨੁਸਾਰ ਬੁੱਧ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਵਪਾਰ, ਵਿਗਿਆਨਕ, ਖਾਤੇ, ਬਚਪਨ, ਭੇਦਭਾਵ ਆਦਿ ਦਾ ਪ੍ਰਤੀਕ ਹੈ। ਧਰਮ ਅਤੇ ਸੰਸਕ੍ਰਿਤੀ 'ਚ ਭਗਵਾਨ ਗਣੇਸ਼ ਜੀ ਸਭ ਤੋਂ ਪਹਿਲਾਂ ਹਨ ਅਤੇ ਬੁੱਧਵਾਰ ਨੂੰ ਉਨ੍ਹਾਂ ਦਾ ਹੀ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਬੁੱਧ ਦੋਸ਼ ਘੱਟ ਹੁੰਦਾ ਹੈ। ਗਣੇਸ਼ ਜੀ ਦੀ ਪੂਜਾ ਕਰਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ। ਸ਼੍ਰੀ ਗਣੇਸ਼ ਜੀ ਛੋਟੇ-ਛੋਟੇ ਉਪਾਅ ਕਰਨ ਨਾਲ ਖੁਸ਼ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕੁਝ ਸਰਲ ਉਪਾਅ, ਜਿਨ੍ਹਾਂ ਨਾਲ ਗਣੇਸ਼ ਜੀ ਦੀ ਕ੍ਰਿਪਾ, ਆਸ਼ੀਰਵਾਦ ਅਤੇ ਬੁੱਧ ਦੋਸ਼ ਤੋਂ ਮੁਕਤੀ ਮਿਲਦੀ ਹੈ।

ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ
. ਭਗਵਾਨ ਗਣੇਸ਼ ਜੀ ਨੂੰ ਘਿਓ ਅਤੇ ਗੁੜ ਦਾ ਭੋਗ ਲਾਓ। ਭੋਗ ਲਾਉਣ ਤੋਂ ਬਾਅਦ ਘਿਓ ਅਤੇ ਗੁੜ ਗਾਂ ਨੂੰ ਖੁਆ ਦਿਓ। ਅਜਿਹਾ ਕਰਨ ਨਾਲ ਘਰ 'ਚ ਪੈਸਾ ਅਤੇ ਖੁਸ਼ਹਾਲੀ ਆਉਂਦੀ ਹੈ।
. ਜੇਕਰ ਘਰ 'ਚ ਨਕਾਰਾਤਮਕ ਸ਼ਕਤੀਆਂ ਹਨ ਤਾਂ ਘਰ ਦੇ ਮੰਦਰ 'ਚ ਸਫੈਦ ਰੰਗ ਦੇ ਗਣੇਸ਼ ਜੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਰੀਆਂ ਗਲਤ ਸ਼ਕਤੀਆਂ ਦਾ ਨਾਸ਼ ਹੁੰਦਾ ਹੈ।
. ਬੁੱਧ ਗ੍ਰਹਿ ਖ਼ਰਾਬ ਚਲ ਰਿਹਾ ਹੈ ਤਾਂ ਕਿਸੇ ਮੰਦਰ 'ਚ ਜਾ ਕੇ ਹਰੀ ਮੂੰਗ ਦੀ ਦਾਲ ਚੜ੍ਹਾਓ। ਇਸ ਤਰ੍ਹਾਂ ਕਰਨ ਨਾਲ ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਹੁੰਦਾ ਹੈ।
. ਬੁੱਧਵਾਰ ਨੂੰ ਗਣੇਸ਼ ਜੀ ਨੂੰ ਸ਼ਮੀ ਦੇ ਪੱਤੇ ਚੜ੍ਹਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਨਾਲ ਹੀ ਘਰ 'ਚ ਕਲੇਸ਼ ਦਾ ਨਾਸ਼ ਹੁੰਦਾ ਹੈ।
. ਖੁਸ਼ਹਾਲੀ ਲਈ ਕਿਸੇ ਪੰਡਿਤ ਅਨੁਸਾਰ ਹੱਥ ਦੀ ਸਭ ਤੋਂ ਛੋਟੀ ਉਂਗਲੀ 'ਚ ਪੰਨਾ ਰਤਨ ਧਾਰਨ ਕਰੋ।
. ਹਨੂਮਾਨ ਜੀ ਦੀ ਤਰ੍ਹਾਂ ਹੀ ਗਣੇਸ਼ ਜੀ ਦਾ ਸ਼ਿੰਗਾਰ ਵੀ ਸੰਧੂਰ ਨਾਲ ਹੀ ਕੀਤਾ ਜਾਂਦਾ ਹੈ। ਇਸ ਨਾਲ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।

 

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

rajwinder kaur

This news is Content Editor rajwinder kaur