ਪੈਸੇ ਦੇ ਘਾਟ ਹੋਵੇਗੀ ਹਮੇਸ਼ਾ ਲਈ ਦੂਰ, ਘਰ ਬਣਾਉਂਦੇ ਸਮੇਂ ਜ਼ਰੂਰ ਅਪਣਾਓ ਇਹ ਵਾਸਤੂ ਟਿਪਸ

03/30/2022 5:48:23 PM

ਜਲੰਧਰ (ਬਿਊਰੋ)- ਰੰਗ ਕੋਈ ਵੀ ਹੋਵੇ, ਉਹ ਸਾਡੀ ਜ਼ਿੰਦਗੀ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਸੇ ਤਰ੍ਹਾਂ ਘਰ ਬਣਾਉਣ ਸਮੇਂ ਵੀ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖੋ। ਘਰ ’ਚ ਫਰਸ਼ ਲਗਾਉਣ ਤੋਂ ਪਹਿਲਾਂ ਫਰਸ਼ ਕਿਹੜੇ ਰੰਗ ਦਾ ਲਗਾਉਣਾ ਹੈ, ਇਸ ਬਾਰੇ ਜ਼ਰੂਰ ਸੋਚ ਵਿਚਾਰ ਕਰੋ। ਫਰਸ਼ ਦਾ ਰੰਗ ਸਿਰਫ਼ ਸਾਡੇ ਸੁਭਾਅ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ ਸਗੋਂ ਇਹ ਸਾਡੀ ਪੂਰੀ ਰੁਟੀਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਘਰ ਬਣਾਉਣ ਵੇਲੇ ਫਰਸ਼ ਦੇ ਰੰਗ ਦਾ ਪੂਰਾ ਧਿਆਨ ਰੱਖੋ। ਵਾਸਤੂ ਸ਼ਾਸਤਰ ਵਿੱਚ ਘਰ ਬਣਾਉਣ ਸਮੇਂ ਰੰਗਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਹੈ। ਕਿਸੇ ਵੀ ਦਿਸ਼ਾ ਵਿੱਚ ਗਲਤ ਰੰਗ ਦੇ ਪੱਥਰ ਦਾ ਫਰਸ਼ ਨਾ ਬਣਵਾਓ, ਜੋ ਵੀ ਲਗਾ ਰਹੇ ਹੋ ਉਸ ਬਾਰੇ ਜਾਣਕਾਰੀ ਹਾਸਲ ਜ਼ਰੂਰ ਕਰੋ। ਘਰ ਦਾ ਫਰਸ਼ ਬਣਾਉਣ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਆਓ ਜਾਣਦੇ ਹਾਂ.....
ਕਾਲਾ ਰੰਗ
ਵਾਸਤੂ ਸ਼ਾਸਤਰ ਅਨੁਸਾਰ ਕਾਲੇ ਰੰਗ ਦੀ ਧਰਤੀ 'ਤੇ ਘਰ ਬਣਾਉਣ ਵਾਲੇ ਲੋਕ ਕਾਫ਼ੀ ਬੁੱਧੀਮਾਨ ਹੁੰਦੇ ਹਨ। ਅਜਿਹੇ ਘਰਾਂ ਵਿੱਚ ਰਹਿਣ ਵਾਲੇ ਲੋਕ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਹਿੰਦੇ ਹਨ। ਘਰ ਦੇ ਮੈਂਬਰ ਪ੍ਰਸਿੱਧੀ ਅਤੇ ਮਾਣ ਪ੍ਰਾਪਤ ਕਰਦੇ ਹਨ।
ਪੀਲਾ ਰੰਗ
ਵਾਸਤੂ ਸ਼ਾਸਤਰ ਅਨੁਸਾਰ ਪੀਲੇ ਰੰਗ ਦੀ ਧਰਤੀ 'ਤੇ ਘਰ ਬਣਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਘਰ ਦਾ ਮਾਲਕ ਨੂੰ ਅਚਾਨਕ ਧਨ ਦੌਲਤ ਪ੍ਰਾਪਤੀ ਦਾ ਸੰਜੋਗ ਬਣਦਾ ਹੈ।
ਨੀਲਾ ਫਰਸ਼
ਵਾਸਤੂ ਸ਼ਾਸਤਰ ਅਨੁਸਾਰ ਨੀਲੇ ਫਰਸ਼ 'ਤੇ ਮਕਾਨ ਦੀ ਉਸਾਰੀ ਕਰਨੀ ਚੰਗੀ ਹੁੰਦੀ ਹੈ। ਇਸ ਨਾਲ ਬੱਚਿਆਂ ਦਾ ਬਣਨ ਵਾਲਾ ਭਵਿੱਖ ਬਹੁਤ ਚੰਗਾ ਰਹਿੰਦਾ ਹੈ ਅਤੇ ਬੱਚੇ ਆਪਣੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰਦੇ ਹਨ।
ਚਿੱਟਾ ਰੰਗ
ਵਾਸਤੂ ਸ਼ਾਸਤਰ ਦੇ ਅਨੁਸਾਰ ਚਿੱਟੇ ਰੰਗ ਦੀ ਧਰਤੀ 'ਤੇ ਘਰ ਬਣਾਉਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਕਾਰਨ ਪਰਿਵਾਰ ਵਿੱਚ ਕਦੇ ਵੀ ਪੈਸੇ ਦੀ ਘਾਟ ਨਹੀਂ ਆਉਂਦੀ ਅਤੇ ਲਕਸ਼ਮੀ ਹਮੇਸ਼ਾ ਘਰ ਵਿੱਚ ਰਹਿੰਦੀ ਹੈ।
ਲਾਲ ਰੰਗ 
ਵਾਸਤੂ ਸ਼ਾਸਤਰ ਅਨੁਸਾਰ ਲਾਲ ਰੰਗ ਦੀ ਜ਼ਮੀਨ 'ਤੇ ਮਕਾਨ ਦੀ ਉਸਾਰੀ ਨਾਲ ਘਰ ਦੇ ਮੈਂਬਰਾਂ ਵਿਚ ਤਣਾਅ ਪੈਦਾ ਹੁੰਦਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਝਗੜੇ ਹੁੰਦੇ ਹਨ। ਇਸ ਲਈ, ਅਜਿਹੀ ਜ਼ਮੀਨ 'ਤੇ ਘਰ ਬਣਾਉਣ ਤੋਂ ਪਹਿਲਾਂ, ਜ਼ਮੀਨ ਦੀ ਪੂਜਾ ਕਰਨੀ ਉਚਿਤ ਹੈ ਤਾਂ ਜੋ ਘਰ ਦਾ ਮਾਹੌਲ ਰੋਮਾਂਚਕ ਰਹੇ।
ਹਰਾ ਰੰਗ
ਵਾਸਤੂ ਸ਼ਾਸਤਰ ਦੇ ਅਨੁਸਾਰ ਹਰੇ ਰੰਗ ਦੀ ਜ਼ਮੀਨ ਉਤੇ ਘਰ ਬਣਾਉਣ ਨਾਲ ਦੇਵੀ ਲਕਸ਼ਮੀ ਦੀ ਕ੍ਰਿਪਾ ਬਣੀ ਰਹਿੰਦੀ ਹੈ। ਨਾਲ ਹੀ ਘਰ ਵਿੱਚ ਰਹਿੰਦੇ ਮੈਂਬਰਾਂ ਦੀ ਸਿਹਤ ਚੰਗੀ ਹੈ। 

Aarti dhillon

This news is Content Editor Aarti dhillon