ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਪਰਸ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਘਾਟ

05/16/2021 2:20:34 PM

ਜਲੰਧਰ (ਬਿਊਰੋ) - ਜੇਬ 'ਚ ਪੈਸਿਆਂ ਨਾਲ ਭਰਿਆ ਹੋਇਆ ਪਰਸ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜਿੰਨ੍ਹੀ ਮਰਜ਼ੀ ਮਿਹਨਤ ਕਰ ਲੈਣ, ਉਨ੍ਹਾਂ ਕੋਲ ਪੈਸਾ ਨਹੀਂ ਰਹਿੰਦਾ। ਪੈਸਾ ਨਾ ਹੋਣ ਕਾਰਨ ਲੋਕ ਤਣਾਅ, ਪਰੇਸ਼ਾਨੀ ’ਚ ਰਹਿਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪਰਸ 'ਚ ਰੱਖਣ ਨਾਲ ਪੈਸੇ ਦੀ ਕਿੱਲਤ ਹੋ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵਾਸਤੂ ਅਨੁਸਾਰ ਉਨ੍ਹਾਂ ਚੀਜ਼ਾਂ ਦੇ ਬਾਰੇ, ਜੋ ਪਰਸ 'ਚ ਨਹੀਂ ਰੱਖਣੀਆਂ ਚਾਹੀਦੀਆਂ।

1. ਪਰਸ ’ਚ ਕਦੇ ਵੀ ਨੋਟ ਅਤੇ ਸਿੱਕੇ ਨੂੰ ਇਕੱਠੇ ਨਾ ਰੱਖੋ
ਤੁਸੀਂ ਆਪਣੇ ਪਰਸ ਵਿੱਚ ਕਦੇ ਵੀ ਨੋਟ ਅਤੇ ਸਿੱਕੇ ਇਕੱਠੇ ਨਾ ਰੱਖੋ। ਇਸ ਨਾਲ ਪੈਸਿਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਪਰਸ ’ਚ ਹਮੇਸ਼ਾ ਨੋਟ ਅਤੇ ਸਿੱਕੇ ਵੱਖਰੇ ਥਾਂ ’ਤੇ ਰੱਖੋ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

2. ਫਟੇ ਹੋਏ ਪਰਸ ਦੀ ਕਦੇ ਨਾ ਕਰੋ ਵਰਤੋਂ
ਵਾਸਤੂ ਸ਼ਾਸਤਰ ਅਨੁਸਾਰ ਕਦੇ ਵੀ ਫੱਟੇ ਹੋਏ ਪਰਸ ਦੀ ਵਰਤੋਂ ਨਾ ਕਰੋ। ਫਟਿਆ ਪਰਸ ਰੱਖਣ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਹਮੇਸ਼ਾ ਲਈ ਮਾਲਾਮਾਲ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲ ਨਵਾਂ ਪਰਸ ਰੱਖੋ। 

3. ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ
ਕੁਝ ਲੋਕ ਆਪਣੇ ਪਰਸ ਵਿੱਚ ਪੁਰਖਿਆਂ ਦੀਆਂ ਤਸਵੀਰਾਂ ਵੀ ਰੱਖਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਪਰਸ ਵਿਚ ਕਿਸੇ ਮਰੇ ਹੋਏ ਵਿਅਕਤੀ ਦੀ ਤਸਵੀਰ ਰੱਖਣੀ ਅਸ਼ੁੱਭ ਹੁੰਦੀ ਹੈ। ਪਰਸ ਵਿੱਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ।

ਪੜ੍ਹੋ ਇਹ ਵੀ ਖਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ

4. ਨਾ ਰੱਖੋ ਖਾਣ ਦੀਆਂ ਚੀਜ਼ਾਂ 
ਮੁੰਡੇ ਆਪਣੇ ਪਰਸ 'ਚ ਸਿਗਰਟ, ਪਾਨ ਮਸਾਲਾ ਅਤੇ ਕੁੜੀਆਂ ਆਪਣੇ ਪਰਸ 'ਚ ਟੋਫੀ, ਚਾਕਲੇਟ ਜਾਂ ਫਿਰ ਹੋਰ ਖਾਣ-ਪੀਣ ਦਾ ਸਾਮਾਨ ਰੱਖ ਲੈਂਦੀਆਂ ਹਨ। ਅਜਿਹਾ ਕਰਨ ਨਾਲ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

5. ਕਦੇ ਵੀ ਪਰਸ ਵਿੱਚ ਨਾ ਰੱਖੋ ਪੇਪਰ
ਪਰਸ ਦਾ ਇਸਤੇਮਾਲ ਸਿਰਫ਼ ਪੈਸੇ ਰੱਖਣ ਲਈ ਹੀ ਕਰੋ। ਇਸ ਵਿੱਚ ਕਦੇ ਵੀ ਪੁਰਾਣੀਆਂ ਪਰਚੀਆਂ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿੱਚ ਕਾਗਜ਼ ਰੱਖਣ ਨਾਲ ਧਨ ਦੀ ਹਾਨੀ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

6. ਦਵਾਈਆਂ ਰੱਖਣ ਨਾਲ ਹੁੰਦੈ ਨੁਕਸਾਨ
ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੇ ਪਰਸ ਵਿੱਚ ਦਵਾਈਆਂ ਰੱਖਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਪਰਸ ਵਿੱਚ ਅਜਿਹੀਆਂ ਚੀਜ਼ਾਂ ਰੱਖਣ ਨਾਲ ਨੈਗੇਟਿਵ ਐਨਰਜੀ ਵਧਦੀ ਹੈ, ਜੋ ਸਹੀ ਨਹੀਂ ਹੁੰਦੀ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

rajwinder kaur

This news is Content Editor rajwinder kaur