ਸਿਰਫ ਇਹ 5 ਉਪਾਅ ਕਰਨਗੇ ਤੁਹਾਡੇ ਘਰ ਦੀ ਗਰੀਬੀ ਦੂਰ

11/08/2019 11:52:56 AM

ਜਲੰਧਰ— ਚੀਨ ਦੇ ਵਾਸਤੂ ਸ਼ਾਸਤਰ ' ਅਜਿਹੇ ਕਈ ਉਪਾਅ ਦੱਸੇ ਗਏ ਹਨ, ਜਿਸ ਨੂੰ ਜੇਕਰ ਵਿਅਕਤੀ ਆਪਣੀ ਜ਼ਿੰਦਗੀ 'ਚ ਅਪਣਾਏ ਤਾਂ ਘਰ 'ਚ ਖੁਸ਼ਹਾਲੀ ਹੋਣ ਦੇ ਨਾਲ-ਨਾਲ ਖੁਸ਼ੀਆ ਦਾ ਆਗਮਨ ਹੁੰਦਾ ਹੈ। ਤਾਂ ਜੇਕਰ ਤੁਹਾਡੇ ਵੀ ਘਰ ਅਜਿਹੀਆਂ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ, ਜਿਸ ਦੀ ਵਜ੍ਹਾ ਨਾਲ ਘਰ ਦੀ ਆਰਥਿਕ ਸਥਿਤੀ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਤਾਂ ਆਓ ਜਾਣਦੇ ਹਾਂ ਫੇਂਗਸ਼ੂਈ ਦੇ ਕੁਝ ਉਪਾਅ, ਜਿਸ ਨਾਲ ਤੁਹਾਡੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।
— ਫੇਂਗਸ਼ੂਈ ਅਨੁਸਾਰ ਘਰ ਦੇ ਮੇਨ ਗੇਟ 'ਤੇ ਵਿੰਡ ਚਾਈਮ ਲਟਕਾਓ। ਫੇਂਗਸ਼ੂਈ ਅਨੁਸਾਰ ਇਸ ਨੂੰ ਲਟਾਉਣ ਨਾਲ ਘਰ 'ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਧਨ 'ਚ ਵਾਧਾ ਹੁੰਦਾ ਹੈ ਅਤੇ ਗਰੀਬੀ ਦਾ ਨਾਸ਼ ਹੁੰਦਾ ਹੈ।
— ਚੀਨੀ ਵਾਸਤੂ ਸ਼ਾਸਤਰ ਫੇਂਗਸ਼ੂਈ 'ਚ ਬਾਂਸ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਾਂਸ ਦੇ ਪੌਦੇ ਨੂੰ ਘਰ ਦੇ ਮੁੱਖ ਕਮਰੇ ਦੇ ਪੂਰਬੀ ਹਿੱਸੇ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਇਹ ਘਰ 'ਚ ਆਉਣ ਵਾਲੀਆਂ ਬੁਰੀਆਂ ਸ਼ਕਤੀਆਂ ਦਾ ਨਾਸ਼ ਕਰਦਾ ਹੈ।
— ਵਪਾਰ 'ਚ ਤਰੱਕੀ ਪਾਉਣ ਦਫਤਰ 'ਚ ਧਾਤੂ ਦੀ ਮੂਰਤੀ ਨੂੰ ਰੱਖਣਾ ਫੇਂਗਸ਼ੂਈ 'ਚ ਚੰਗੀ ਮੰਨੀ ਜਾਂਦੀ ਹੈ।
— ਫੇਂਗਸ਼ੂਈ 'ਚ ਮੱਛਲੀਆਂ ਦੇ ਜੋੜੇ ਨੂੰ ਘਰ 'ਚ ਟੰਗਣ ਨਾਲ ਧਨ ਲਾਭ ਹੁੰਦਾ ਹੈ। ਇਸ ਨਾਲ ਕਿਸਮਤ ਦੇ ਦਰਵਾਜ਼ੇ ਖੁੱਲ੍ਹਦੇ ਹਨ।
— ਘਰ 'ਚ ਕਦੀ ਵੀ ਪੈਸਿਆਂ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਦਰਵਾਜ਼ੇ 'ਤੇ ਚੀਨੀ ਸਿੱਕੇ ਲਟਕਾਓ। ਇਨ੍ਹਾਂ ਸਿੱਕਿਆਂ ਨੂੰ ਲਾਲ ਰੰਗ ਦੇ ਰੀਬਨ 'ਚ ਟੰਗਨਾ ਸ਼ੁੱਭ ਮੰਨਿਆ ਜਾਂਦਾ ਹੈ।

manju bala

This news is Edited By manju bala