ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

05/09/2019 4:41:12 AM

ਮੇਖ- ਸਿਤਾਰਾ ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣਾਈ ਰੱਖਣ ਵਾਲਾ, ਆਪ ਕੰਮਕਾਜੀ ਕੰਮਾਂ ਦਾ ਨਿਪਟਾਰਾ ਸਹੀ ਤੌਰ 'ਤੇ ਕਰ ਸਕੋਗੇ, ਤੇਜ ਪ੍ਰਭਾਵ ਬਣਿਆ ਰਹੇਗਾ।
ਬ੍ਰਿਖ- ਸਿਤਾਰਾ ਆਮਦਨ ਅਤੇ ਕਾਰੋਬਾਰੀ ਫਰੰਟ 'ਤੇ ਸਥਿਤੀ ਕੰਫਰਟੇਬਲ ਰੱਖਣ ਵਾਲਾ, ਤੇਜ-ਪ੍ਰਭਾਵ ਬਣਿਆ ਰਹੇਗਾ, ਪਰ ਢਈਏ ਅਤੇ ਕੇਤ ਦੀ ਸਥਿਤੀ ਸਿਹਤ ਲਈ ਠੀਕ ਨਹੀਂ।
ਮਿਥੁਨ- ਸਿਤਾਰਾ ਕਾਰੋਬਾਰੀ ਕੰਮ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਪਰ ਗਲੇ 'ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ।
ਕਰਕ- ਸਿਤਾਰਾ ਨੁਕਸਾਨ ਪ੍ਰੇਸ਼ਾਨੀ ਅਤੇ ਖਰਟਿਆਂ ਵਾਲਾ, ਨਾ ਤਾਂ ਕੋਈ ਕੰਮ ਜਲਦੀ ਅਤੇ ਬੇਧਿਆਨੀ ਨਾਲ ਕਰੋ ਅਤੇ ਨਾ ਹੀ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ।
ਸਿੰਘ- ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ 'ਤੇ ਕੋਈ ਉਲਝਿਆ ਰੁਕਿਆ ਕਾਰੋਬਾਰੀ ਕੰਮ ਸਿਰੇ ਚੜ੍ਹ ਸਕਦਾ ਹੈ, ਜਨਰਲ ਤੌਰ 'ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਕੰਨਿਆ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਵੱਡੇ ਲੋਕਾਂ 'ਚ ਆਪ ਦੀ ਪੈਠ ਪ੍ਰਭਾਵ ਬਣਿਆ ਰਹੇਗਾ, ਅਫਸਰਾਂ ਦੇ ਰੁਖ 'ਚ ਨਰਮੀ ਰਹੇਗੀ।
ਤੁਲਾ- ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੋਚ ਵਿਤਾਰ 'ਚ ਸਾਤਵਿਕਤਾ-ਗੰਭੀਰਤਾ ਬਣੀ ਰਹੇਗੀ।
ਬ੍ਰਿਸ਼ਚਕ- ਸਿਤਾਰਾ ਪੇਟ 'ਚ ਖਰਾਬੀ ਰੱਖ ਸਕਦਾ ਹੈ, ਇਸ ਲਈ ਬੇਤੁੱਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਧਨ ਹਾਨੀ ਦਾ ਡਰ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਵਾਲਾ।
ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਉਸ 'ਚ ਸਕਸੈੱਸ ਮਿਲੇਗੀ, ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।
ਮਕਰ- ਨਾ ਤਾਂ ਦੁਸ਼ਮਣਾਂ 'ਤੇ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ, ਬੇਗਾਨੇ ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ, ਸਫਰ ਟਾਲ ਦੇਣਾ ਸਹੀ ਰਹੇਗਾ।
ਕੁੰਭ- ਜਨਰਲ ਸਿਤਾਰਾ ਮਜ਼ਬੂਤ, ਉਦੇਸ਼ ਮਨੋਰਥ ਹੱਲ ਹੋਣਗੇ, ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਮੀਨ- ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਬਿਹਤਰ ਮਾਣ-ਸਨਮਾਨ ਪ੍ਰਭਾਵ- ਦਬਦਬਾ ਬਣਿਆ ਰਹੇਗਾ, ਆਪ ਜਨਰਲ ਤੌਰ 'ਤੇ ਉਤਸ਼ਾਹੀ, ਹਿੰਮਤੀ ਅਤੇ ਕਰਮਠ ਬਣੇ ਰਹੋਗੇ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa