ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

01/25/2020 1:32:14 AM

ਮੇਖ— ਅਫ਼ਸਰਾਂ ਦੇ ਸਾਫਟ ਅਤੇ ਸੁਪੋਰਟਿਵ ਰੁਖ਼ ਕਰਕੇ ਕੋਈ ਉਲਝਿਆ-ਰੁਕਿਆ ਸਰਕਾਰੀ ਕੰਮ ਬਿਹਤਰ ਕਰਵਟ ਲੈ ਸਕਦਾ ਹੈ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।

ਬ੍ਰਿਖ— ਯਤਨ ਕਰਨ 'ਤੇ ਕੋਈ ਉਲਝਿਆ-ਰੁਕਿਆ ਕੰਮ ਮੈਚਿਓਰਿਟੀ ਵੱਲ ਕੁਝ ਅੱਗੇ ਵਧ ਸਕਦਾ ਹੈ, ਸਟਰੌਂਗ ਸਿਤਾਰਾ ਆਪ ਦੇ ਪ੍ਰਭਾਵ-ਦਬਦਬੇ ਨੂੰ ਬਣਾਈ ਰੱਖੇਗਾ।

ਮਿਥੁਨ— ਸਿਤਾਰਾ ਪੇਟ ਲਈ ਕਮਜ਼ੋਰ, ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ ਕਿਉਂਕਿ ਢਈਆ ਚਲਣਾ ਸ਼ੁਰੂ ਹੋ ਗਿਆ ਹੈ, ਇਸ ਲਈ ਸਾਵਧਾਨੀ ਵਰਤੋ।

ਕਰਕ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ 'ਚ ਵਾਧਾ ਆਪ ਨੂੰ ਿਕਸੇ ਸਮੇਂ ਮੁਸ਼ਕਲ 'ਚ ਪਾ ਸਕਦਾ ਹੈ।

ਸਿੰਘ— ਕਮਜ਼ੋਰ ਦਿਸਣ ਵਾਲੇ ਵਿਰੋਧੀਆਂ ਨੂੰ ਵੀ ਵੀਕ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਤੋਂ ਬਾਜ਼ ਨਹੀਂ ਆਵੇਗਾ।

ਕੰਨਿਆ— ਜ਼ਮੀਨ-ਜਾਇਦਾਦ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਬੇਕਾਰ ਨਹੀਂ ਜਾਵੇਗੀ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ, ਅਫਸਰਾਂ 'ਚ ਆਪ ਦੀ ਪੈਠ-ਲਿਹਾਜ਼ਦਾਰੀ ਬਣੀ ਰਹੇਗੀ।

ਤੁਲਾ— ਜਨਰਲ ਤੌਰ 'ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ— ਆਪਣੇ ਕੰਮਾਂ ਨੂੰ ਨਿਪਟਾਉਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਸਹੀ ਨਤੀਜਾ ਮਿਲੇਗਾ, ਦੁਸ਼ਮਣਾਂ 'ਤੇ ਆਪ ਦੀ ਪੈਠ ਬਣੀ ਰਹੇਗੀ।

ਧਨ— ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ 'ਤੇ ਆਪ ਦਾ ਕੋਈ ਪੇਚੀਦਾ ਬਣਿਆ ਕੰਮਕਾਜੀ ਪ੍ਰੋਗਰਾਮ ਕੁਝ ਬਿਹਤਰ ਬਣ ਸਕਦਾ ਹੈ।

ਮਕਰ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ 'ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।

ਕੁੰਭ— ਖਰਚਿਆਂ ਦਾ ਜ਼ੋਰ, ਅਰਥ ਦਸ਼ਾ ਵੀ ਤੰਗ ਰਹੇਗੀ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ ਕਿਉਂ ਸਾੜ੍ਹਸਤੀ ਸ਼ੁਰੂ ਹੋ ਗਈ ਹੈ।

ਮੀਨ— ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਫਰੂਟਫੁਲ, ਕੰਮਕਾਜੀ ਭੱਜ-ਦੌੜ ਬਿਹਤਰ ਨਤੀਜਾ ਦੇਵੇਗੀ, ਜਨਰਲ ਹਾਲਾਤ ਵੀ ਪਹਿਲਾਂ ਦੀ ਤਰ੍ਹਾਂ ਬਿਹਤਰ ਬਣੇ ਰਹਿਣਗੇ।

25 ਜਨਵਰੀ 2020, ਸ਼ਨੀਵਾਰ ਮਾਘ ਸੁਦੀ ਤਿਥੀ ਏਕਮ (25-26 ਮੱਧ ਰਾਤ 4.32 ਤਕ) ਅਤੇ ਮਗਰੋਂ ਤਿਥੀ ਦੂਜ

ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ 'ਚ
ਚੰਦਰਮਾ ਮਕਰ 'ਚ
ਮੰਗਲ ਬ੍ਰਿਸ਼ਚਕ 'ਚ
ਬੁੱਧ ਮਕਰ 'ਚ
ਗੁਰੂ ਧਨ 'ਚ
ਸ਼ੁੱਕਰ ਕੁੰਭ 'ਚ
ਸ਼ਨੀ ਧਨ 'ਚ  
ਰਾਹੂ ਮਿਥੁਨ 'ਚ  
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 5 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 29, ਸੂਰਜ ਉਦੈ : ਸਵੇਰੇ 7.28 ਵਜੇ, ਸੂਰਜ ਅਸਤ : ਸ਼ਾਮ 5.52 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (25-26 ਮੱਧ ਰਾਤ 4.36 ਤਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ। ਯੋਗ : ਸਿੱਧੀ (25-26 ਮੱਧ ਰਾਤ 2.15 ਤਕ) ਅਤੇ ਮਗਰੋਂ ਯੋਗ ਵਿਅਤੀਪਾਤ। ਚੰਦਰਮਾ : ਮਕਰ ਰਾਸ਼ੀ 'ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਿਦਸ਼ਾ ਲਈ। ਰਾਹੂਕਾਲ : ਸਵੇਰੇ ਨੌਂ ਤੋਂਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮਾਘ ਸੁਦੀ ਪੱਖ ਅਤੇ ਮਾਘ ਗੁਪਤ ਨਵਰਾਤਰੇ ਸ਼ੁਰੂ, ਹਿਮਾਚਲ ਸਟੇਟਹੁਡ ਡੇ।
 

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

KamalJeet Singh

This news is Edited By KamalJeet Singh